ਇਟਲੀ ਦੇ ਗੋਲਕੀਪਰ ਬੁਫੋਨ ਨੇ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਿਹਾ

11/14/2017 3:38:25 PM

ਮਿਲਾਨ, (ਬਿਊਰੋ)— ਚਾਰ ਵਾਰ ਦੇ ਚੈਂਪੀਅਨ ਇਟਲੀ ਦੇ 60 ਸਾਲ 'ਚ ਪਹਿਲੀ ਵਾਰ ਵਿਸ਼ਵ ਕੱਪ 'ਚ ਜਗ੍ਹਾ ਬਣਾਉਣ ਤੋਂ ਖੁੰਝਣ ਦੇ ਬਾਅਦ ਗੋਲਕੀਪਰ ਜੀਆਂਲੁਈਗ ਬੁਫੋਨ ਨੇ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ ਹੈ। ਬੁਫੋਨ ਨੇ ਇਟਲੀ ਦੇ ਲਈ 175ਵਾਂ ਅਤੇ ਆਖਰੀ ਮੈਚ ਸਵੀਡਨ ਦੇ ਖਿਲਾਫ ਖੇਡਿਆ ਜੋ ਜੋ ਗੋਲ ਰਹਿਤ ਡਰਾਅ ਰਿਹਾ।
ਇਟਲੀ ਨੂੰ ਸਵੀਟਨ ਦੇ ਖਿਲਾਫ ਔਸਤ ਦੇ ਆਧਾਰ 'ਤੇ 1-0 ਨਾਲ ਹਾਰ ਝਲਣੀ ਪਈ। ਬੁਫੋਨ ਨੇ ਇਤਾਲਵੀ ਪ੍ਰਸਾਰਕ ਰਾਈ ਨੂੰ ਕਿਹਾ, 'ਮੈਂ ਇਤਾਲਵੀ ਫੁੱਟਬਾਲ ਤੋਂ ਮੁਆਫੀ ਮੰਗਦਾ ਹਾਂ। ਇਸ ਤਰ੍ਹਾਂ ਵਿਦਾ ਲੈਣ ਦਾ ਦੁਖ ਹੈ।'' ਇਟਲੀ ਦੇ ਆਂਦ੍ਰੀਆ ਬਾਰਜਾਗਲੀ ਅਤੇ ਮਿਡਫੀਲਡਰ ਡੈਨੀਅਲ ਡੇ ਰੋਸੋ ਨੇ ਵੀ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ।