ਮਹਿਲਾ ਟੀਮ ਨੂੰ ਨਵੀਂ ਰਾਹ ''ਤੇ ਲਿਜਾਣਾ ਟੀਚਾ : ਹਰਿੰਦਰ

09/10/2017 11:58:43 AM

ਨਵੀਂ ਦਿੱਲੀ— ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਦੇ ਨਵੇਂ ਚੁਣੇ ਕੋਚ ਹਰਿੰਦਰ ਸਿੰਘ ਨੇ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਖੁਸ਼ੀ ਜਤਾਉਂਦੇ ਹੋਏ ਕਿਹਾ ਹੈ ਕਿ ਇਹ ਉਸ ਲਈ ਸਨਮਾਨ ਦੀ ਗੱਲ ਹੈ ਅਤੇ ਉਹ ਹੁਣ ਮਹਿਲਾ ਹਾਕੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਟੀਚੇ 'ਤੇ ਕੰਮ ਕਰੇਗਾ। 
ਬੀਤੇ ਸਾਲ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਵਿਸ਼ਵ ਜੇਤੂ ਬਣਾ ਚੁੱਕੇ ਹਰਿੰਦਰ ਨੇ ਸੀਨੀਅਰ ਮਹਿਲਾ ਟੀਮ ਦਾ ਕੋਚ ਬਣਾਏ ਜਾਣ ਤੋਂ ਬਾਅਦ ਕਿਹਾ, ''ਪਿਛਲੇ ਕੁਝ ਦਿਨ ਕਾਫੀ ਅਹਿਮ ਰਹੇ ਪਰ ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਮਹਿਲਾ ਸੀਨੀਅਰ ਟੀਮ ਦੀ ਪੂਰਨ ਜ਼ਿੰਮੇਵਾਰੀ ਮਿਲਣਾ ਮੇਰੇ ਲਈ ਸਨਮਾਨ ਦੀ ਗੱਲ ਹੈ।''