ਗਲੋਬਲ ਕਬੱਡੀ ਲੀਗ : ਈਗਜ਼ਲ ਤੇ ਵਾਇਨਜ਼ ਵਿਚਾਲੇ ਖਿਤਾਬੀ ਟੱਕਰ ਅੱਜ

11/03/2018 3:36:26 AM

ਜਲੰਧਰ— ਹਰਿਆਣਾ ਲਾਇਨਜ਼ ਤੇ ਕੈਲੀਫੋਰਨੀਆ ਈਗਲਜ਼ ਦੀਆਂ ਟੀਮਾਂ ਗਲੋਬਲ ਕਬੱਡੀ ਲੀਗ ਦੇ ਇਕ ਕਰੋੜ ਰੁਪਏ ਤੇ ਟਰਾਫੀ ਲਈ ਇਕ ਦੂਜੇ ਨਾਲ ਭਿੜਨਗੀਆਂ। ਫਾਈਨਲ ਮੁਕਾਬਲਾ 3 ਨਵੰਬਰ ਨੂੰ ਖੇਡਿਆ ਜਾਵੇਗਾ। ਪਹਿਲੇ ਸੈਮੀਫਾਈਨਲ 'ਚ ਹਰਿਆਣਾ ਲਾਇਨਜ਼ ਨੇ ਸਿੰਘ ਵਾਰੀਅਰਜ਼ ਪੰਜਾਬ ਨੂੰ 60-46 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੂਜੇ ਸੈਮੀਫਾਈਨਲ ਮੈਚ 'ਚ ਕੈਲੀਫੋਰਨੀਆ ਈਗਲਜ਼ ਨੇ ਮੈਪਲ ਲੀਫ ਕੈਨੇਡਾ ਨੂੰ 57-53 ਦੇ ਫਰਕ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ।