ਪੰਜਾਬ ''ਚ ਤੰਦਰੁਸਤ ਮਿਸ਼ਨ ਦੇ ਤਹਿਤ ਗਲੋਬਲ ਕਬੱਡੀ ਲੀਗ 14 ਅਕਤੂਬਰ ਤੋਂ

09/11/2018 8:59:50 AM

ਜਲੰਧਰ— ਪੰਜਾਬ ਸਰਕਾਰ ਦੀ 'ਤੰਦਰੁਸਤ ਪੰਜਾਬ ਮਿਸ਼ਨ' ਯੋਜਨਾ ਦੇ ਤਹਿਤ ਸਰਕਾਰ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀਆਂ ਵੱਲੋਂ ਗਲੋਬਲ ਕਬੱਡੀ ਲੀਗ 2018 ਦਾ ਆਯੋਜਨ 14 ਅਕਤੂਬਰ ਤੋਂ ਕੀਤਾ ਜਾਵੇਗਾ। 

ਇੱਥੇ ਜਾਰੀ ਬਿਆਨ 'ਚ ਕਬੱਡੀ ਪ੍ਰਮੋਟਰ ਭਾਰਤੀ ਪ੍ਰਵਾਸੀ ਸੁਰਜੀਤ ਸਿੰਘ ਟੁਟ ਨੇ ਦੱਸਿਆ ਕਿ ਟੁਟ ਬ੍ਰਦਰਸਰ ਅਤੇ ਯੋਗੇਸ਼ ਛਾਬੜਾ (ਅਮਰੀਕਾ) ਅਤੇ ਹੋਰ ਪ੍ਰਵਾਸੀ ਕਬੱਡੀ ਪ੍ਰਮੋਟਰਾਂ ਦੇ ਸਹਿਯੋਗ ਨਾਲ 14 ਅਕਤੂਬਰ ਤੋਂ ਤਿੰਨ ਨਵੰਬਰ ਤੱਕ ਗਲੋਬਲ ਕਬੱਡੀ ਲੀਗ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲੀਗ 'ਚ ਹਿੱਸਾ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ 11 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਲੀਗ ਦੇ ਤਹਿਤ ਜਲੰਧਰ, ਲੁਧਿਆਣਾ ਅਤੇ ਮੋਹਾਲੀ 'ਚ ਮੈਚ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲਾ ਪੱਧਰ 'ਤੇ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।