ਨਵੀਆਂ ਟੀਮਾਂ 'ਚ ਦਿਲਚਸਪੀ ਦਰਸਾਉਂਦੀ ਹੈ ਕਿ IPL ਸਭ ਤੋਂ ਵੱਡਾ 'ਮੇਕ ਇਨ ਇੰਡੀਆ' ਬ੍ਰਾਂਡ : ਧੂਮਲ

10/28/2021 8:59:50 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ 2 ਨਵੀਂ ਟੀਮਾਂ ਦੇ ਲਈ ਵਿਸ਼ਵਵਿਆਪੀ ਦਿਲਚਸਪੀ ਦਰਸਾਉਂਦੀ ਹੈ ਕਿ ਇਹ ਸਭ ਤੋਂ ਵੱਡਾ 'ਮੇਕ ਇਨ ਇੰਡੀਆ' ਬ੍ਰਾਂਡ ਹੈ ਤੇ ਇਸਦੇ ਈਕੋਸਿਸਟਮ 'ਚ ਅਰਬਾਂ ਡਾਲਰ ਆਉਣ ਨਾਲ ਖੇਡ ਨੂੰ ਦੁਨੀਆ 'ਚ ਫਾਇਦਾ ਹੋਵੇਗਾ। ਸੋਮਵਾਰ ਨੂੰ ਦੁਬਈ ਵਿਚ ਬੋਲੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਿਜੀ ਇਕੁਇਟੀ ਕੰਪਨੀ ਸੀ. ਵੀ. ਸੀ. ਕੈਪੀਟਲਸ ਪਾਰਟਨਰਸ ਨੇ ਅਹਿਮਦਾਬਾਦ ਫ੍ਰੈਂਚਾਇਜ਼ੀ 5625 ਕਰੋੜ ਰੁਪਏ ਵਿਚ ਖਰੀਦੀ ਜਦਕਿ ਆਰ. ਪੀ. ਐੱਸ. ਜੀ. ਵੇਂਚਰਸ ਨੇ ਲਖਨਊ ਫ੍ਰੈਂਚਾਇਜ਼ੀ ਦੇ ਲਈ 7090 ਕਰੋੜ ਰੁਪਏ ਦੀ ਬੋਲੀ ਲਗਾਈ। ਦਿੱਗਜ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਦੇ ਮਾਲਕਾਂ ਨੇ ਵੀ ਆਈ. ਪੀ. ਐੱਲ. ਦਾ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ ਪਰ ਟੀਮ ਖਰੀਦਣ ਦੀ ਦੌੜ 'ਚ ਪਿਛੜ ਗਏ।

ਇਹ ਖ਼ਬਰ ਪੜ੍ਹੋ-  ਅਲਕਾਰਾਜ ਨੇ ਮਰੇ ਨੂੰ ਹਰਾਇਆ, ਕੁਆਰਟਰ ਫਾਈਨਲ 'ਚ ਬੇਰੇਟਿਨੀ ਨਾਲ ਹੋਵੇਗਾ ਮੁਕਾਬਲਾ


ਧੂਮਲ ਨੇ ਪੀ. ਟੀ. ਆਈ. ਨੂੰ ਕਿਹਾ ਕਿ ਅਸੀਂ ਸਾਰੇ ਭਾਰਤੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਲਾ ਵਿਚ ਆਈ. ਪੀ. ਐੱਲ. ਨੇ ਬਹੁਤ ਪ੍ਰਗਤੀ ਕੀਤੀ ਹੈ ਤੇ ਕਿਵੇਂ ਇਹ ਗਲੋਬਲ ਖੇਡ ਬ੍ਰਾਂਡ ਬਣ ਗਿਆ। ਮਾਨਚੈਸਟਰ ਯੂਨਾਈਟਿਡ ਦੇ ਮਾਲਕ ਤੇ ਸੀ. ਵੀ. ਸੀ. ਦੀ ਆਈ. ਪੀ. ਐੱਲ. 'ਤੇ ਨਜ਼ਰਾਂ ਸਭ ਕੁਝ ਕਹਿੰਦੀਆਂ ਹਨ। ਇਹ ਸਭ ਤੋਂ ਵੱਡਾ 'ਮੇਕ ਇਨ ਇੰਡੀਆ' ਬ੍ਰਾਂਡ ਹੈ, ਜਿਸ ਨੂੰ ਦੇਸ਼ ਨੇ ਤਿਆਰ ਕੀਤਾ ਤੇ ਸਾਨੂੰ ਸਾਰਿਆਂ ਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ। ਧੂਮਲ ਆਈ. ਪੀ. ਐੱਲ. ਪ੍ਰੀਸ਼ਦ ਦੇ ਵੀ ਮੈਂਬਰ ਹਨ। ਇਸ ਲੀਗ ਵਿਚ 2022 ਤੋਂ 10 ਟੀਮਾਂ ਹਿੱਸਾ ਲੈਣਗੀਆਂ। 

ਇਹ ਖ਼ਬਰ ਪੜ੍ਹੋ- ਨੈੱਟ ਗੇਂਦਬਾਜ਼ ਦੇ ਤੌਰ 'ਤੇ ਭਾਰਤੀ ਟੀਮ ਨਾਲ ਜੁੜੇ ਆਵੇਸ਼ ਖਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News