IPL 2021 : ਮੈਕਸਵੇਲ ਨੂੰ ਲੈ ਕੇ RCB ਤੇ ਪੰਜਾਬ ਕਿਗਜ਼ ਸੋਸ਼ਲ ਮੀਡੀਆ ਤੇ ਭਿੜੇ, ਟਵੀਟ ਵਾਇਰਲ

04/10/2021 4:45:14 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਪਹਿਲੇ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਪੰਜ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ (ਐਮ. ਆਈ.)  ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਬੈਂਗਲੁਰੂ ਦੀ ਜਿੱਤ ’ਚ ਹਰਸ਼ਲ ਪਟੇਲ ਤੇ ਏ. ਬੀ. ਡਿਵਿਲੀਅਰਸ ਨੇ ਵੱਡਾ ਯੋਗਦਾਨ ਦਿੱਤਾ ਪਰ ਗਲੇਨ ਮੈਕਸਵੇਲ ਨੇ ਵੀ ਇਸ ਜਿੱਤ ’ਚ ਅਹਿਮ ਭੂਮਿਕਾ ਅਦਾ ਕੀਤੀ। ਪਿਛਲੇ ਸੀਜ਼ਨ ’ਚ ਇਕ ਵੀ ਛੱਕਾ ਨਾ ਲਾਉਣ ਵਾਲੇ ਮੈਕਸਵੇਲ ਨੇ 28 ਗੇਂਦਾਂ ’ਚ 39 ਦੌੜਾਂ ਦੀ ਪਾਰੀ ਖੇਡੀ, ਜਿਸ ’ਚ ਉਨ੍ਹਾਂ ਨੇ 2 ਛੱਕੇ ਤੇ 3 ਚੌਕੇ ਲਾਏ। ਮੈਕਸਵੇਲ ਦੀ ਚੰਗੀ ਪਾਰੀ ਨੂੰ ਦੇਖਣ ਤੋਂ ਬਾਅਦ ਰਾਇਲ ਚੈਲੰਜਰਜ਼ ਫ਼੍ਰੈਂਚਾਈਜ਼ੀ ਜੋਸ਼ ’ਚ ਆ ਗਈ ਤੇ ਉਸ ਨੇ ਪੰਜਾਬ ਕਿੰਗਜ਼ ਨੂੰ ਸ਼ੁਕਰੀਆ ਕਹਿ ਦਿੱਤਾ।
ਇਹ ਵੀ ਪੜ੍ਹੋ : RCB ਵੱਲੋਂ 15 ਕਰੋੜ ’ਚ ਖਰੀਦੇ ਗੇਂਦਬਾਜ਼ ਨੇ ਯਾਰਕਰ ਨਾਲ ਬੱਲੇ ਦੇ ਕਰ ਦਿੱਤੇ ਦੋ ਟੋਟੋ, ਦੇਖੋ ਮਜ਼ੇਦਾਰ ਵੀਡੀਓ

ਬੈਂਗਲੁਰੂ ਦੇ ਟਵਿੱਟਰ ਹੈਂਡਲ ਤੋਂ ਗਲੇਨ ਮੈਕਸਵੇਲ ਦੀ ਚੰਗੀ ਪਾਰੀ ਲਈ ਇਕ ਪੋਸਟ ਕੀਤਾ ਗਿਆ ਜਿਸ ’ਚ ਉਨ੍ਹਾਂ ਨੇ ਪੰਜਾਬ ਕਿੰਗਜ਼ ਨੂੰ ਮੈਕਸਵੇਲ ਨੂੰ ਰਿਲੀਜ਼ ਕਰਨ ਲਈ ਸ਼ੁਕਰੀਆ ਕਿਹਾ। ਹਾਲਾਂਕਿ ਇਸ ਤੋਂ ਬਾਅਦ ਪਿ੍ਰਟੀ ਜ਼ਿੰਟਾ ਦੀ ਟੀਮ ਤੋਂ ਜੋ ਜਵਾਬ ਬੈਂਗਲੁਰੂ ਨੂੰ ਮਿਲਿਆ ਉਹ ਟਵਿੱਟਰ ’ਤੇ ਵਾਇਰਲ ਹੋ ਗਿਆ।
ਇਹ ਵੀ ਪੜ੍ਹੋ : IPL ’ਤੇ ਕੋਰੋਨਾ ਦਾ ਸਾਇਆ, ਵਾਨਖੇੜੇ ਖੇਡ ਮੈਦਾਨ ’ਚ ਬਿਨਾਂ ਨੈਗੇਟਿਵ ਰਿਪੋਰਟ ਨਹੀਂ ਮਿਲੇਗੀ ਮੈਚ ਦੇਖਣ ਦੀ ਇਜਾਜ਼ਤ

ਪੰਜਾਬ ਨੇ ਬੈਂਗਲੁਰੂ ਦੀ ਕੀਤੀ ਬੋਲਤੀ ਬੰਦ
ਬੈਂਗਲੁਰੂ ਨੇ ਮੈਕਸਵੇਲ ਲਈ ਪੰਜਾਬ ਨੂੰ ਸ਼ੁਕਰੀਆ ਕੀ ਕਿਹਾ ਕਿ ਕਿੰਗਜ਼ ਨੇ ਉਨ੍ਹਾਂ ਨੂੰ ਪੰਜ ਖਿਡਾਰੀ ਦੇਣ ਲਈ ਧੰਨਵਾਦ ਕਹਿ ਦਿੱਤਾ। ਕਿੰਗਜ਼ ਪੰਜਾਬ ਨੇ ਬੈਂਗਲੁਰੂ ਦੇ ਟਵੀਟ ’ਤੇ ਜਵਾਬ ਦਿੱਤਾ, ‘ਕ੍ਰਿਸ ਗੇਲ, ਕੇ. ਐੱਲ. ਰਾਹੁਲ, ਮਯੰਕ ਅਗਰਵਾਲ, ਸਰਫਰਾਜ਼ ਅਹਿਮਦ ਤੇ ਮਨਦੀਪ ਸਿੰਘ ਨੂੰ ਦੇਣ ਲਈ ਧੰਨਵਾਦ।

ਪੰਜਾਬ ਲਈ ਫ਼ਲਾਪ ਸਾਬਤ ਹੋਏ ਸਨ ਮੈਕਸਵੇਲ
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2020 ’ਚ ਗਲੇਨ ਮੈਕਸਵੇਲ ਪੰਜਾਬ ਵੱਲੋਂ ਖੇਡੇ ਸਨ ਤੇ ਉਹ ਬੁਰੀ ਤਰ੍ਹਾਂ ਫ਼ਲਾਪ ਸਾਬਤ ਹੋਏ ਸਨ। ਪੰਜਾਬ ਨੇ ਮੈਕਸਵੇਲ ਨੂੰ 10.75 ਕਰੋੜ ਰੁਪਏ ’ਚ ਖ਼ਰੀਦਿਆ ਸੀ। ਉਹ 13 ਮੈਚਾਂ ’ਚ ਸਿਰਫ਼ 15.42 ਦੀ ਔਸਤ ਨਾਲ 108 ਦੌੜਾਂ ਹੀ ਬਣਾ ਸਕੇ ਸਨ। ਮੈਕਸਵੇਲ ਪੂਰੇ ਟੂਰਨਾਮੈਂਟ ’ਚ ਇਕ ਛੱਕਾ ਵੀ ਨਹੀਂ ਲਗਾ ਸਕੇ ਸਨ। ਪਰ ਇਸ ਫ਼ਲਾਪ ਪ੍ਰਦਰਸ਼ਨ ਦੇ ਬਾਵਜੂਦ ਵੀ ਬੈਂਗਲੁਰੂ ਨੇ ਆਈ. ਪੀ. ਐੱਲ. 2021 ਦੀ ਨੀਲਾਮੀ ’ਚ ਮੈਕਸਵੇਲ ’ਤੇ ਦਾਅ ਲਾਇਆ ਤੇ ਇਸ ਆਸਟਰੇਲੀਆਈ ਆਲਰਾਊਂਡਰ ਨੂੰ ਆਰ. ਸੀ. ਬੀ. ਨੇ 14.25 ਕਰੋੜ ’ਚ ਖ਼ਰੀਦਿਆ। ਮੈਕਸਵੇਲ ਨੇ ਪਹਿਲੇ ਹੀ ਮੈਚ ’ਚ ਸੰਕੇਤ ਦੇ ਦਿੱਤੇ ਹਨ ਕਿ ਉਹ ਚੰਗੀ ਲੈਅ ’ਚ ਹਨ ਤੇ ਇਸ ਵਾਰ ਉਹ ਕੋਈ ਧਮਾਕਾ ਕਰਨ ਵਾਲੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 

Tarsem Singh

This news is Content Editor Tarsem Singh