ਮੌਕਾ ਮਿਲਿਆ ਤਾਂ ਭਾਰਤੀ ਟੀਮ ਦੀ ਕਪਤਾਨੀ ਕਰਨਾ ਸਨਮਾਨ ਹੋਵੇਗਾ : ਬੁਮਰਾਹ

01/18/2022 2:20:39 AM

ਪਾਰਲ (ਦੱਖਣੀ ਅਫਰੀਕਾ)- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਜੇਕਰ ਭਵਿੱਖ ’ਚ ਉਨ੍ਹਾਂ ਨੂੰ ਰਾਸ਼ਟਰੀ ਟੀਮ ਦੀ ਕਪਤਾਨੀ ਦਾ ਮੌਕਾ ਮਿਲਦਾ ਹੈ ਤਾਂ ਉਹ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਕਦੇ ਪਿੱਛੇ ਨਹੀਂ ਹਟਣਗੇ। ਵਿਰਾਟ ਕੋਹਲੀ ਦਾ ਟੈਸਟ ਕਪਤਾਨੀ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦਾ ਤਿੰਨਾਂ ਸਵਰੂਪਾਂ ’ਚ ਕਪਤਾਨੀ ਕਰੀਅਰ ਖ਼ਤਮ ਹੋ ਗਿਆ ਹੈ, ਜਦੋਂ ਕਿ ਰੋਹਿਤ ਸ਼ਰਮਾ ਅਗਲੇ ਸਾਲ 35 ਸਾਲ ਦੇ ਹੋ ਜਾਣਗੇ ਤੇ ਅਜਿਹੇ ’ਚ ਸਵਾਲ ਉੱਠਦਾ ਹੈ ਕਿ ਅਜਿਹਾ ਕਿਹੜਾ ਖਿਡਾਰੀ ਹੋ ਸਕਦਾ ਹੈ ਜੋ ਕਿ ਲੰਮੀ ਮਿਆਦ ਤੱਕ ਟੀਮ ਦੀ ਕਮਾਨ ਸੰਭਾਲ ਸਕਦਾ ਹੈ। ਇਸ ਲਿਹਾਜ਼ ਨਾਲ ਬੁਮਰਾਹ ਨੂੰ ਵੀ ਕਪਤਾਨੀ ਦੇ ਦਾਅਵੇਦਾਰਾਂ ’ਚ ਮੰਨਿਆ ਜਾ ਰਿਹਾ ਹੈ।

ਇਹ ਖ਼ਬਰ ਪੜ੍ਹੋ- ਆਸਟਰੇਲੀਅਨ ਓਪਨ : ਨਡਾਲ ਤੇ ਓਸਾਕਾ ਦੂਜੇ ਦੌਰ 'ਚ, ਕੇਨਿਨ ਬਾਹਰ


ਬੁਮਰਾਹ ਨੇ ਦੱਖਣੀ ਅਫਰੀਕਾ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਜੇਕਰ ਇਹ ਮੌਕਾ ਮਿਲਦਾ ਹੈ ਤਾਂ ਇਹ ਸਨਮਾਨ ਹੋਵੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਖਿਡਾਰੀ ਇਸ ਲਈ ਮਨ੍ਹਾ ਕਰੇਗਾ ਤੇ ਮੈਂ ਵੀ ਵਿਰੋਧ ’ਚ ਨਹੀਂ ਹਾਂ। ਚਾਹੇ ਉਹ ਕੋਈ ਵੀ ਲੀਡਰਸ਼ਿਪ ਸਮੂਹ ਹੋਵੇ, ਮੈਂ ਹਮੇਸ਼ਾ ਆਪਣੀ ਸਭ ਤੋਂ ਸਰਵੋਤਮ ਸਮਰੱਥਾ ਨਾਲ ਉਸ ’ਚ ਯੋਗਦਾਨ ਦੇਣਾ ਚਾਹੁੰਦਾ ਹਾਂ। ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ’ਚ ਬੁਮਰਾਹ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ ਤੇ ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਲੈਣਾ ਤੇ ਟੀਮ ਦੇ ਸਾਥੀਆਂ ਦੀ ਮਦਦ ਕਰਨਾ ਉਨ੍ਹਾਂ ਦਾ ਸੁਭਾਵਿਕ ਗੁਣ ਹੈ। 

ਇਹ ਖ਼ਬਰ ਪੜ੍ਹੋ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬੁਲਾਰਿਆਂ ਦੀ ਸੂਚੀ ਜਾਰੀ,ਇਨ੍ਹਾਂ ਨਾਂਵਾਂ 'ਤੇ ਲੱਗੀ ਮੋਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh