ਰਾਸ਼ਟਰੀ ਰੈਲੀ ਦੇ ਪਹਿਲੇ ਰਾਊਂਡ ਵਿਚ ਗਿੱਲ ਦਾ ਜਲਵਾ

07/31/2017 5:10:41 AM

ਕੋਇੰਬਟੂਰ— ਦੋ ਵਾਰ ਦੇ ਏ. ਪੀ. ਆਰ. ਸੀ. ਚੈਂਪੀਅਨ ਗੌਰਵ ਗਿੱਲ ਨੇ ਐੱਮ. ਆਰ. ਐੱਫ. ਐੱਫ. ਐੱਮ. ਸੀ. ਆਈ. ਭਾਰਤੀ ਰਾਸ਼ਟਰੀ ਰੈਲੀ ਚੈਂਪੀਅਨਸ਼ਿਪ ਵਿਚ ਜ਼ੋਰਦਾਰ ਆਗਾਜ਼ ਕਰਦਿਆਂ ਐਤਵਾਰ ਨੂੰ ਇੱਥੇ ਕੋਇੰਬਟੂਰ ਵਿਚ ਹੋਏ ਪਹਿਲੇ ਗੇੜ ਦੇ ਮੁਕਾਬਲੇ ਵਿਚ ਵੱਡੀ ਆਸਾਨੀ ਨਾਲ ਜਿੱਤ  ਦਰਜ ਕਰ ਲਈ।
35 ਸਾਲਾ ਗਿੱਲ ਤੇ ਉਸਦੇ ਸਹਿ-ਚਾਲਕ ਮੂਸਾ ਸ਼ੇਰਿਫ ਨੇ ਚੌਥੇ ਸਥਾਨ 'ਤੇ ਰਹਿੰਦੇ ਹੋਏ ਰੇਸ ਸ਼ੁਰੂ ਕੀਤੀ ਸੀ ਪਰ ਪਹਿਲੇ ਰਾਊਂਡ ਵਿਚ ਹੀ ਉਸ ਨੇ ਬੜ੍ਹਤ ਹਾਸਲ ਕਰ ਲਈ। ਗਿੱਲ ਨੇ ਸਖਤ ਤੇ ਪਥਰੀਲੇ ਰਸਤੇ 'ਤੇ ਬਹੁਤ ਹੀ ਹਮਲਾਵਰ ਤਰੀਕੇ ਨਾਲ ਰੇਸਿੰਗ ਕੀਤੀ ਤੇ ਇਸ ਨੂੰ ਸਿਰਫ 12 ਮਿੰਟ 11 ਸੈਕੰਡ ਦੇ ਅੰਦਰ ਪੂਰਾ ਕਰ ਲਿਆ। ਇਸ ਤਰ੍ਹਾਂ ਗਿੱਲ ਤੇ ਉਸਦੇ ਜੋੜੀਦਾਰ ਨੇ 24 ਕਾਰਾਂ ਦੇ ਇਸ ਮੁਕਾਬਲੇ ਵਿਚ ਬਾਕੀ ਰੇਸਰਾਂ 'ਤੇ ਪੂਰੇ 21 ਸੈਕੰਡ ਦੀ ਬੜ੍ਹਤ ਬਣਾਈ।