ਮੈਰੀ ਕਾਮ ਦੇ ਬੇਟੇ ਨੂੰ ਦਿੱਲੀ ਪੁਲਸ ਨੇ ਦਿੱਤਾ ਤੋਹਫਾ, ਜਨਮਦਿਨ ''ਤੇ ਕੱਟਿਆ ਕੇਕ

05/15/2020 1:51:54 AM

ਨਵੀਂ ਦਿੱਲੀ— ਪੂਰੇ ਦੇਸ਼ 'ਚ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਜਾਰੀ ਹੈ। ਇਸ ਦੇ ਚਲਦੇ ਸਕੂਲ, ਮਾਲ, ਬਾਜ਼ਾਰ ਤੇ ਸਿਨਮਾਘਰ ਸਮੇਤ ਹੋਰ ਜਨਤਕ ਥਾਵਾਂ ਬੰਦ ਹਨ। ਲਾਕਡਾਊਨ ਦੇ ਚੱਲਦੇ ਲੋਕ ਘਰਾਂ ਦੇ ਅੰਦਰ ਕੈਦ ਹਨ। ਇਸ ਲਾਕਡਾਊਨ 'ਚ 14 ਮਈ ਨੂੰ ਮੁੱਕੇਬਾਜ਼ ਚੈਂਪੀਅਨ ਮੈਰੀ ਕਾਮ ਦੇ ਸਭ ਤੋਂ ਛੋਟੇ ਬੇਟੇ ਪ੍ਰਿੰਸ ਦਾ ਜਨਮਦਿਨ ਸੀ। ਜਦੋਂ ਦਿੱਲੀ ਪੁਲਸ ਦੀ ਏ. ਸੀ. ਪੀ. ਨੂੰ ਮੈਰੀ ਕਾਮ ਦੇ ਬੇਟੇ ਦੇ ਜਨਮਦਿਨ ਦੀ ਜਾਣਕਾਰੀ ਮਿਲੀ। ਤਾਂ ਉਹ ਬਰਥ ਡੇ ਕੇਕ ਲੈ ਕੇ ਪੁਲਸ ਟੀਮ ਦੇ ਨਾਲ ਨਵੀਂ ਦਿੱਲੀ ਦੇ ਹੁਮਾਯੂੰ ਰੋਡ ਸਥਿਤ ਮੈਰੀ ਕਾਮ ਦੇ ਘਰ ਪਹੁੰਚੀ।


ਜਦੋਂ ਮੈਰੀ ਕਾਮ ਨੇ ਦਿੱਲੀ ਪੁਲਸ ਨੂੰ ਬਰਥ ਡੇ ਕੇਕ ਦੇ ਨਾਲ ਦੇਖਿਆ ਤਾਂ ਹੈਰਾਨ ਰਹਿ ਗਈ। ਇਸ ਤੋਂ ਬਾਅਦ ਮੈਰੀ ਕਾਮ ਦੇ ਬੇਟੇ ਪ੍ਰਿੰਸ ਨੇ ਕੇਕ ਕੱਟਿਆ ਤੇ ਆਪਣੀ ਮਾਂ, ਦਿੱਲੀ ਪੁਲਸ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜਸ਼ਨ ਮਨਾਇਆ। ਦਿੱਲੀ ਪੁਲਸ ਦੀ ਟੀਮ ਨੇ ਵੀ ਮੈਰੀ ਕਾਮ ਦੇ ਬੇਟੇ ਨੂੰ ਜਨਮਦਿਨ ਦੀ ਵਧਾਈ ਦਿੱਤੀ।

Gurdeep Singh

This news is Content Editor Gurdeep Singh