ਜਿਬ੍ਰਾਲਟਰ ਸ਼ਤਰੰਜ ਵਿਚ 4 ਭਾਰਤੀ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ

01/30/2020 4:27:59 PM

ਜਿਬ੍ਰਾਲਟਰ : ਨੌਜਵਾਨ ਖਿਡਾਰੀ ਆਰ. ਪ੍ਰਗਿਆਨੰਦਾ ਨੇ ਇੱਥੇ ਰੂਸ ਦੇ ਮਿਖਾਈਲ ਕੋਬਲੀਆ ਦੇ ਨਾਲ ਡਰਾਅ ਖੇਡਿਆ ਜਿਸ ਨਾਲ 18ਵੇਂ ਜਿਬ੍ਰਾਲਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਉਹ 3 ਹੋਰ ਭਾਰਤੀਆਂ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ। ਮਾਸਟਰਸ ਵਰਗ ਵਿਚ ਬੁੱਧਵਾਰ ਨੂੰ 9 ਦੌਰ ਤੋਂ ਬਾਅਦ 5 ਖਿਡਾਰੀ 7 ਅੰਕਾਂ ਦੇ ਨਾਲ ਚੋਟੀ 'ਤੇ ਹਨ। ਵੈਂਗ ਹੋ, ਡੇਵਿਡ ਪੈਰਾਵਿਆਨ, ਪਰਹੈਮ ਮਾਘਸ਼ੂਡਲੂ, ਮੁਸਤਾਫ ਯਿਲਮਾਜ ਅਤੇ ਆਂਦਰੇ ਐਸਿਪੇਂਕੋ ਸਾਂਝੇ ਤੌਰ 'ਤੇ ਚੋਟੀ 'ਤੇ ਚੱਲ ਰਹੇ ਹਨ। ਟੂਰਨਾਮੈਂਟ ਵਿਚ ਹੁਣ ਤਕ ਇਕ ਦੌਰ ਦਾ ਖੇਡ ਬਾਕੀ ਹੈ ਤਦ ਬੀ. ਅਧਿਬਾਨ, ਪ੍ਰਗਿਆਨੰਦਾ, ਕਾਰਤੀਕੇਅਨ ਮੁਰਲੀ ਅਤੇ ਆਰਿਅਨ ਚੋਪੜਾ ਸਣੇ 16 ਖਿਡਾਰੀ 6.5 ਅੰਕਾਂ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਭਾਰਤੀ ਖਿਡਾਰੀਆਂ ਵਿਚ 14 ਸਾਲ ਦੇ ਪ੍ਰਗਿਆਨੰਦਾ ਨੇ 35 ਚਾਲਾਂ ਬਾਅਦ ਕੋਬਲੀਆ ਨਾਲ ਡਰਾਅ ਖੇਡਿਆ ਜਦਕਿ ਅਧਿਬਾਨ ਨੇ ਸਬੇਸਟੀਅਨ ਮੇਜ ਨੂੰ ਹਰਾਇਆ। ਪਿਛਲੇ ਸਾਲ ਦੁਨੀਆ ਦੇ ਦੂਜੇ ਨੌਜਵਾਨ ਗ੍ਰੈਂਡਮਾਸਟਰ ਬਣੇ ਡੀ. ਗੁਕਸ਼ ਨੇ 47 ਚਾਲਾਂ ਵਿਚ ਹਮਵਤਨ ਐੱਸ. ਐੱਲ. ਨਾਰਾਇਣ ਨੂੰ ਬਰਾਬਰੀ 'ਤੇ ਰੋਕਿਆ।


Related News