ਘੋਸ਼ਾਲ ਦੋਹਾ ''ਚ ਹਾਰੇ

11/01/2017 8:44:20 AM

ਦੋਹਾ, (ਬਿਊਰੋ)— ਭਾਰਤ ਦੇ ਚੋਟੀ ਦੇ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਨੂੰ ਮੰਗਲਵਾਰ ਇੱਥੇ ਪੀ.ਐੱਸ.ਏ. ਵਿਸ਼ਵ ਟੂਰ ਪ੍ਰਤੀਯੋਗਿਤਾ ਕਤਰ ਕਲਾਸਿਕ ਦੇ ਦੂਜੇ ਦੌਰ 'ਚ ਪੇਰੂ ਦੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਡਿਏਗਾ ਐਲੀਆਸ ਦੇ ਖਿਲਾਫ 8-11, 6-11, 9-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਘੋਸ਼ਾਲ ਇਸ ਤੋਂ ਪਹਿਲਾਂ ਦੋ ਵਾਰ ਇਸ ਖਿਡਾਰੀ ਨੂੰ ਹਰਾ ਚੁੱਕੇ ਹਨ। ਇਸ 'ਚ ਪਿਛਲੀ ਜਿੱਤ ਘੋਸ਼ਾਲ ਨੇ ਇਕ ਸਾਲ ਤੋਂ ਪਹਿਲਾਂ ਵੀ ਦਰਜ ਕੀਤੀ ਸੀ। ਪੇਰੂ ਦੇ ਐਲੀਆਸ ਹਾਲਾਂਕਿ ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਹਨ ਅਤੇ ਉਨ੍ਹਾਂ ਨੂੰ ਘੋਸ਼ਾਲ ਨੂੰ ਹਰਾਉਣ 'ਚ ਬਿਲਕੁਲ ਵੀ ਮਿਹਨਤ ਨਹੀਂ ਕਰਨੀ ਪਈ। ਉਨ੍ਹਾਂ ਨੇ ਕੁਆਲੀਫਾਇੰਗ ਰਾਊਂਡ ਦੇ ਜ਼ਰੀਏ ਮੁੱਖ ਡਰਾਅ 'ਚ ਜਗ੍ਹਾ ਬਣਾਈ ਸੀ।