ਘੋਸ਼ਾਲ ਵੀ.ਏ.ਐੱਸ. ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਹਾਰੇ

10/22/2017 2:24:33 PM

ਸਰਰੇ (ਇੰਗਲੈਂਡ), (ਬਿਊਰੋ)— ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਦਾ ਚੈਨਲ ਵੀ.ਏ.ਐੱਸ. ਚੈਂਪੀਅਨਸ਼ਿਪ 'ਚ ਸ਼ਾਨਦਾਰ ਸਫਰ ਸੈਮੀਫਾਈਨਲ 'ਚ ਮਿਸਰ ਦੇ ਚੋਟੀ ਦਾ ਦਰਜਾ ਪ੍ਰਾਪਤ ਮੁਹੰਮਦ ਅਲਸ਼ੇਰਬਾਗੀ ਤੋਂ ਬੀਤੀ ਰਾਤ ਹਾਰ ਦੇ ਨਾਲ ਖਤਮ ਹੋ ਗਿਆ। 

ਘੋਸ਼ਾਲ ਕੁਆਲੀਫਾਇਰ ਦੇ ਤੌਰ 'ਤੇ ਇਸ ਟੂਰਨਾਮੈਂਟ 'ਚ ਆਏ ਸਨ ਅਤੇ ਅੰਤਿਮ ਚਾਰ 'ਚ ਪਹੁੰਚਣ ਦੇ ਦੌਰਾਨ ਉਨ੍ਹਾਂ ਦਰਜਾ ਪ੍ਰਾਪਤ ਦੋ ਖਿਡਾਰੀਆਂ ਨੂੰ ਹਰਾਇਆ ਸੀ। ਹਾਲਾਂਕਿ ਸਖਤ ਟੱਕਰ ਦੇਣ ਦੇ ਬਾਅਦ ਵੀ ਘੋਸ਼ਾਲ ਵਿਸ਼ਵ ਰੈਂਕਿੰਗ 'ਚ ਸਾਬਕਾ ਨੰਬਰ ਇਕ ਖਿਡਾਰੀ ਅਲਸ਼ੇਰਬਾਗੀ ਨੂੰ ਕਾਬੂ ਨਾ ਕਰ ਸਕੇ ਅਤੇ 11-13, 8-11, 9-11 ਨਾਲ ਹਾਰ ਗਏ।