ਗਾਜ਼ੀਆਬਾਦ ਹਾਫ ਮੈਰਾਥਨ 17 ਦਸੰਬਰ ਨੂੰ

12/05/2017 8:41:46 AM

ਗਾਜ਼ੀਆਬਾਦ, (ਬਿਊਰੋ)— ਗਾਜ਼ੀਆਬਾਦ ਹਾਫ ਮੈਰਾਥਨ ਦੇ ਤੀਜੇ ਸੈਸ਼ਨ ਦਾ ਆਯੋਜਨ 17 ਦਸੰਬਰ ਨੂੰ ਹੋਵੇਗਾ ਜਿਸ ਦਾ ਮਕਸਦ ਸਵੱਛਤਾ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਬਣਾਉਣਾ ਹੈ। 
ਹਾਫ ਮੈਰਾਥਨ ਦਾ ਆਯੋਜਨ ਕਰਨ ਵਾਲੀ ਸਮਾਜਿਕ ਸੰਸਥਾ ਰੇਯੋਨ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌੜ 'ਚ ਹਾਫ ਮੈਰਾਥਨ ਤੋਂ ਇਲਾਵਾ 10 ਕਿਲੋਮੀਟਰ, 5 ਕਿਲੋਮੀਟਰ ਅਤੇ ਢਾਈ ਕਿਲੋਮੀਟਰ ਦੀ ਦੌੜ ਅਤੇ ਢਾਈ ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਸ਼ਾਮਲ ਹੈ। ਸੰਸਥਾ ਦੇ ਬੁਲਾਰੇ ਮਲਯ ਸੌਰਭ ਨੇ ਦੱਸਿਆ ਕਿ ਇਸ ਦਾ ਮਕਸਦ ਯੁਵਾ ਪ੍ਰਤਿਭਾਵਾਂ ਦੀ ਭਾਲ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਅਤੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨਾ ਹੈ।