ਜਰਮਨੀ ਦੇ ਟੈਨਿਸ ਖਿਡਾਰੀ 'ਤੇ ਲੱਗੀ ਪਾਬੰਦੀ

08/18/2018 4:06:31 PM

ਲੰਡਨ : ਜਰਮਨੀ ਦੇ ਟੈਨਿਸ ਖਿਡਾਰੀ ਲੁਕਾ ਗੇਲਹਾਡਰਟ ਨੂੰ ਮੈਚਾਂ 'ਤੇ 280 ਦਾਅ ਲਗਾਉਣ ਦੇ ਦੋਸ਼ ਵਿਚ 8 ਮਹੀਨੇ ਲਈ ਪਾਬੰਦੀ ਕਰਨ ਤੋਂ ਇਲਾਵਾ 7000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਟੈਨਿਸ ਇੰਟੀਗ੍ਰਿਟੀ ਯੂਨਿਟ ਨੇ ਇਸ ਜਾਣਕਾਰੀ ਨੂੰ ਦਿੰਦੇ ਹੋਏ ਦੱਸਿਆ ਕਿ 23 ਸਾਲਾਂ ਗੇਲਹਾਡਰਟ ਨੇ ਦਸੰਬਰ 2012 ਤੋਂ ਨਵੰਬਰ 2015 ਵਿਚਾਲੇ ਆਨਲਾਈਨ ਤਰੀਕੇ ਨਾਲ ਜੂਆ ਖੇਡਣ ਵਾਲੇ ਤਿਨ ਅਕਾਊਂਟ ਦੇ ਜਰੀਏ ਇਹ ਦਾਅ ਲਗਾਏ। ਹਾਲਾਂਕਿ ਜਿਨ੍ਹਾਂ ਮੈਚਾਂ 'ਤੇ ਉਸ ਨੇ ਦਾਅ ਲਗਾਇਆ ਉਹ ਉਸ ਦਾ ਹਿੱਸਾ ਨਹੀਂ ਸੀ।

ਟੀ. ਆਈ. ਯੂ. ਨੇ ਕਿਹਾ, '' ਵਿਸ਼ਵ ਰੈਂਕਿੰਗ 'ਚ 1065ਵੇਂ ਸਥਾਨ 'ਤੇ ਕਾਬਿਜ਼ ਗੇਲਹਾਡਰਟ ਜੇਕਰ ਖੇਡ ਭ੍ਰਿਸ਼ਟਾਚਾਰ ਵਿਰੋਧੀ ਪ੍ਰੋਗਰਾਮ ਦੀ ਕੋਈ ਹੋਰ ਉਲੰਘਣਾ ਨਹੀਂਂ ਕਰਦਾ ਹੈ ਤਾਂ ਉਸ ਦੀ ਸਜਾ ਅਤੇ ਜੁਰਮਾਨੇ ਦੀ ਰਾਸ਼ੀ ਨੂੰ ਅੱਧਾ ਕੀਤਾ ਜਾ ਸਕਦਾ ਹੈ। ਅਜਿਹੇ 'ਚ ਉਹ 16 ਦਸੰਬਰ 2018 ਤੋਂ ਫਿਰ ਖੇਡ ਸਕੇਗਾ। ਏ. ਟੀ. ਪੀ. ਮੁਤਾਬਕ ਗੇਲਹਾਡਰਟ ਨੇ ਆਪਣੇ ਕਰੀਅਰ 'ਚ ਹੁਣ ਤੱਕ 11,775 ਡਾਲਰ ਅਤੇ 2018 'ਚ 3,000 ਡਾਲਰ ਪੁਰਸਕਾਰ ਰਾਸ਼ੀ ਦੀ ਕਮਾਈ ਕੀਤੀ।