ਜਾਰਜੀਆ ਦੇ ਟੈਨਿਸ ਖਿਡਾਰੀ ਬਾਸਿਲਾਸ਼ਵਿਲੀ ''ਤੇ ਘਰੇਲੂ ਹਿੰਸਾ ਦਾ ਦੋਸ਼

05/25/2020 5:28:06 PM

ਸਪੋਰਟਸ ਡੈਸਕ : ਜਾਰਜੀਆ ਦੇ ਟੈਨਿਸ ਖਿਡਾਰੀ ਨਿਕੋਲੋਜ ਬਾਸਿਲਾਸ਼ਵਿਲੀ 'ਤੇ ਆਪਣੀ ਪਹਿਲੀ ਪਤਨੀ ਨਾਲ ਮਾਰਕੁੱਟ ਕਰਨ ਦਾ ਦੋਸ਼ ਲੱਗਾ ਹੈ। ਵਿਸ਼ਵ ਰੈਂਕਿੰਗ ਵਿਚ 27ਵੇਂ ਨੰਬਰ 'ਤੇ ਮੌਜੂਦ ਬਾਸਿਲਾਸ਼ਵਿਲੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕੀਤਾ। ਉਸ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਪਹਿਲੀ ਪਤਨੀ ਨੇਕਾ ਦੋਰੋਕਾਸ਼ਵਿਲੀ ਨਾਲ ਆਪਣੇ 5 ਸਾਲ ਦੇ ਬੇਟੇ ਸਾਹਮਣੇ ਮਾਰਕੁੱਟ ਕੀਤੀ ਹੈ। ਉਸ ਨੂੰ 26000 ਡਾਲਰ ਦੇ ਜੁਰਮਾਨੇ 'ਤੇ ਰਿਹਾ ਕੀਤਾ ਗਿਆ। ਅਦਾਲਤ ਵਿਚ ਮਾਮਲੇ ਦੀ ਸੁਣਵਾਈ 16 ਜੁਲਾਈ ਨੂੰ ਹੋਵੇਗੀ। 28 ਸਾਲਾ ਬਾਸਿਲਾਸ਼ਵਿਲੀ 'ਤੇ ਦੋਸ਼ ਸਾਬਤ ਹੁੰਦੇ ਹਨ ਤਾਂ ਉਸ ਨੂੰ 3 ਸਾਲ ਤਕ ਦੀ ਸਜਾ ਹੋ ਸਕਦੀ ਹੈ।


Ranjit

Content Editor

Related News