ਮੌਜੂਦਾ ਭਾਰਤੀ ਹਮਲਾਵਰਤਾ ਲੰਬੇ ਸਮੇਂ 'ਚ ਸਰਵਸ੍ਰੇਸ਼ਠ : ਲਾਸਨ

Saturday, Dec 01, 2018 - 05:28 PM (IST)

ਸਿਡਨੀ— ਸਾਬਕਾ ਤੇਜ਼ ਗੇਂਦਬਾਜ਼ ਜਿਓਫ ਲਾਸਨ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਹਮਲਾ ਲੰਬੇ ਸਮੇਂ 'ਚ ਉਸ ਦਾ ਸਰਵਸ੍ਰੇਸ਼ਠ ਹਮਲਾ ਹੈ ਅਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ ਬੱਲੇਬਾਜ਼ਾਂ ਨੂੰ ਉਨ੍ਹਾਂ ਨੂੰ ਸਖਤ ਚੁਣੌਤੀ ਮਿਲੇਗੀ। ਲਾਸਨ ਨੇ ਕਿਹਾ, ''ਭਾਰਤ ਕੋਲ ਕੁਝ ਤੇਜ਼ ਗੇਂਦਬਾਜ਼ ਅਤੇ ਚੰਗੇ ਸਪਿਨਰ ਵੀ ਹਨ।''

ਉਨ੍ਹਾਂ ਕਿਹਾ, ''ਇਸ਼ਾਂਤ ਸ਼ਰਮਾ ਦੀ ਗੇਂਦਾਂ 'ਚ ਵਾਧੂ ਉਛਾਲ ਹੈ। ਉਮੇਸ਼ ਯਾਦਵ ਚੰਗੀ ਗੇਂਦਬਾਜ਼ੀ ਕਰਦਾ ਹੈ ਅਤੇ ਮੁਹੰਮਦ ਸ਼ਮੀ ਕੋਲ ਸਵਿੰਗ ਹੈ। ਭੁਵਨੇਸ਼ਵਰ ਕੁਮਾਰ ਵੀ ਸਵਿੰਗ ਕਰਾ ਲੈਂਦਾ ਹੈ।'' ਲਾਸਨ ਨੇ ਕਿਹਾ, ਉਹ ਸਾਰੇ ਚਾਰ ਤੇਜ਼ ਗੇਂਦਬਾਜ਼ਾਂ ਨੂੰ ਨਹੀਂ ਉਤਾਰਨਗੇ। ਇਨ੍ਹਾਂ 'ਚੋਂ ਤਿੰਨ ਅਤੇ ਇਕ ਜਾਂ ਦੋ ਸਪਿਨਰ ਹੀ ਉਤਰਨਗੇ। ਉਨ੍ਹਾਂ ਕਿਹਾ ਕਿ ਐਡੀਲੇਡ 'ਚ ਲੜੀ ਸ਼ੁਰੂ ਹੋਣਾ ਭਾਰਤ ਲਈ ਫਾਇਦੇਮੰਦ ਹੈ। ਉਨ੍ਹਾਂ ਕਿਹਾ, ''ਪਹਿਲਾਂ ਟੈਸਟ ਐਡੀਲੇਡ 'ਚ ਹੈ ਸੋ ਭਾਰਤ ਨੂੰ ਮਨਚਾਹੀ ਮੁਰਾਦ ਮਿਲ ਗਈ। ਉਹ ਬ੍ਰਿਸਬੇਨ ਜਾਂ ਪਰਥ ਤੋਂ ਸ਼ੁਰੂਆਤ ਨਹੀਂ ਕਰਨਾ ਚਾਹੁੰਦੇ ਹੋਣਗੇ।''


Tarsem Singh

Content Editor

Related News