ਜਨਰਲ ਰਾਵਤ ਨੇ ਰਾਸ਼ਟਰ ਮੰਡਲ ਜੇਤੂ ਫੌਜੀਆਂ ਨੂੰ ਕੀਤਾ ਸਨਮਾਨਿਤ

04/19/2018 2:30:51 AM

ਨਵੀਂ ਦਿੱਲੀ— ਫੌਜ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਵਿਚ ਫੌਜ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਅੱਜ ਇਥੇ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। 
ਉਕਤ ਖਿਡਾਰੀਆਂ ਨੇ ਆਸਟਰੇਲੀਆ ਵਿਚ 4 ਤੋਂ 15 ਅਪ੍ਰੈਲ ਤੱਕ ਹੋਈਆਂ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ 3 ਸੋਨ, 2 ਚਾਂਦੀ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਅਤੇ ਦੁਨੀਆ ਵਿਚ ਇਕ ਵਾਰ ਫਿਰ ਤੋਂ ਆਪਣਾ ਲੋਹਾ ਮਨਵਾਇਆ। ਫੌਜ ਦੇ ਕੁੱਲ 19 ਖਿਡਾਰੀ ਰਾਸ਼ਟਰ ਮੰਡਲ ਖੇਡਾਂ ਵਿਚ ਹਿੱਸਾ ਲੈਣ ਗਏ ਸਨ। ਉਨ੍ਹਾਂ ਨੇ ਦੇਸ਼ ਵਲੋਂ ਜਿੱਤੇ ਗਏ 66 ਤਮਗਿਆਂ ਵਿਚੋਂ 15 ਫੀਸਦੀ ਤਮਗੇ ਜਿੱਤੇ, ਜੋ ਇਕ ਸ਼ਲਾਘਾਯੋਗ ਉਪਲੱਬਧੀ ਹੈ। ਇਹ ਪ੍ਰਦਰਸ਼ਨ ਭਾਰਤੀ ਫੌਜ ਦੇ 2001 ਵਿਚ ਸ਼ੁਰੂ ਕੀਤੇ ਗਏ ਵਿਜ਼ਨ ਓਲੰਪਿਕ ਪ੍ਰੋਗਰਾਮ ਦਾ ਨਤੀਜਾ ਹੈ।
ਫੌਜ ਦੇ ਤਮਗਾ ਜੇਤੂਆਂ ਦੇ ਨਾਂ ਇਸ ਤਰ੍ਹਾਂ ਹਨ
ਸੂਬੇਦਾਰ ਜੀਤੂ ਰਾਏ, ਫੌਜ ਮੈਡਲ : ਸੋਨ ਤਮਗਾ (ਸ਼ੂਟਿੰਗ)
ਹੌਲਦਾਰ ਓਮ ਪ੍ਰਕਾਸ਼ ਮਿੱਤਰਵਾਲ : 2 ਚਾਂਦੀ ਤਮਗੇ (ਸ਼ੂਟਿੰਗ)
ਸੂਬੇਦਾਰ ਸਤੀਸ਼ ਕੁਮਾਰ : ਚਾਂਦੀ ਤਮਗਾ (ਬਾਕਸਿੰਗ)
ਨਾਇਬ ਸੂਬੇਦਾਰ ਅਮਿਤ ਕੁਮਾਰ : ਚਾਂਦੀ ਤਮਗਾ (ਬਾਕਸਿੰਗ)
ਨਾਇਬ ਸੂਬੇਦਾਰ ਮੁਹੰਮਦ ਹਾਸੂਮੁਦੀਨ : ਕਾਂਸੀ ਤਮਗਾ (ਬਾਕਸਿੰਗ)
ਨਾਇਬ ਸੂਬੇਦਾਰ ਮਨੀਸ਼ ਕੌਸ਼ਿਕ : ਚਾਂਦੀ ਤਮਗਾ (ਬਾਕਸਿੰਗ)
ਹੌਲਦਾਰ ਗੌਰਵ ਸੋਲੰਕੀ : ਸੋਨ ਤਮਗਾ (ਬਾਕਸਿੰਗ)
ਨਾਇਬ ਸੂਬੇਦਾਰ ਨੀਰਜ ਚੋਪੜਾ : ਸੋਨ ਤਮਗਾ (ਜੈਵਲਿਨ)
ਨਾਇਬ ਸੂਬੇਦਾਰ ਦੀਪਕ ਲਾਠਰ : ਕਾਂਸੀ ਤਮਗਾ (ਵੇਟਲਿਫਟਿੰਗ)।