ਭਾਰਤੀ ਮਹਿਲਾ ਖਿਡਾਰੀ ਓਲੰਪਿਕ ’ਚ ਧਮਾਕਾ ਕਰਨ ਲਈ ਤਿਆਰ : ਗੀਤਾ ਫੋਗਾਟ

04/05/2021 7:18:28 PM

ਸਪੋਰਟਸ ਡੈਸਕ— ਭਾਰਤ ਦੀਆਂ ਮਹਿਲਾ ਓਲੰਪਿਕ ਖਿਡਾਰੀਆਂ ਸਾਕਸ਼ੀ ਮਲਿਕ ਤੇ ਪੀ. ਵੀ. ਸਿੰਧੂ ਨੇ ਪਿਛਲੇ ਓਲੰਪਿਕ ’ਚ ਤਮਗੇ ਪ੍ਰਾਪਤ ਕੀਤੇ ਸਨ ਤੇ ਇਸ ਵਾਰ ਦੇ ਟੋਕੀਓ ਓਲੰਪਿਕ ’ਚ ਭਾਰਤ ਦੀਆਂ ਮਹਿਲਾ ਖਿਡਾਰੀ ਵੱਡਾ ਧਮਾਕਾ ਕਰਨ ਲਈ ਤਿਆਰ ਹਨ। ਇਹ ਗੱਲਾਂ ਵਾਰਾਣਸੀ ਪਹੁੰਚੀ ਕੌਮਾਂਤਰੀ ਮਹਿਲਾ ਰੈਸਲਰ ਗੀਤਾ ਫੋਗਾਟ ਨੇ ਕਹੀ। ਗੀਤਾ ਫੋਗਾਟ ਵਾਰਾਣਸੀ ਤੋਂ ਚਲਾਈ ਜਾ ਰਹੀ ਤੇਜਸਵਨੀ ਸਟ੍ਰਾਂਗ ਵੁਮੈਨ ਕਲੱਬ ਦੇ ਪਹਿਲੇ ਸਥਾਪਨਾ ਦਿਵਸ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੀ ਸੀ। 

ਇਸ ਦੌਰਾਨ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡ ਨੂੰ ਵੀ ਜ਼ਰੂਰੀ ਦੱਸਿਆ ਤੇ ਕਿਹਾ ਕਿ ਦੋਵੇਂ ਜ਼ਰੂਰੀ ਹਨ ਪਰ ਅਸੀਂ ਸੌ ਫ਼ੀਸਦੀ ਸਿਰਫ਼ ਕਿਸੇ ਇਕ ਚੀਜ਼ ’ਚ ਹੀ ਦੇ ਸਕਦੇ ਹਾਂ। ਗੀਤਾ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਮਹਿਲਾ ਸਸ਼ਕਤੀਕਰਨ ਤੇ ਮਹਿਲਾਵਾਂ ਨੂੰ ਖੇਡ ਦੀ ਦੁਨੀਆ ’ਚ ਅੱਗੇ ਲਿਆਉਣ ਲਈ ਮੇਰੀ ਯੋਜਨਾ ਹੈ। ਮੈਂ ਛੇਤੀ ਹੀ ਇਕ ਰੈਸਲਿੰਗ ਅਕੈਡਮੀ ਮਹਿਲਾਵਾਂ ਲਈ ਖੋਲ੍ਹਣ ਵਾਲੀ ਹਾਂ। ਆਪਣੀ ਸਫਲਤਾ ਪਿੱਛੇ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦੇ ਯੋਗਦਾਨ ਨੂੰ ਸਿਹਰਾ ਦਿੱਤਾ। ਉਨ੍ਹ ਕਿਹਾ ਕਿ ਪਿਤਾ ਹੀ ਸਾਡੇ ਕੋਚ ਸਨ ਤੇ ਉਨ੍ਹਾਂ ਤੋਂ ਹੀ ਅਸੀਂ ਸਾਰੇ ਦਾਅ-ਪੇਚ ਸਿੱਖੇ ਹਨ। ਉਨ੍ਹਾਂ ਨੇ ਕਦੀ ਨਹੀਂ ਸੋਚਿਆ ਕਿ ਲੋਕ ਕੀ ਕਹਿਣਗੇ, ਜ਼ਮਾਨਾ ਕੀ ਸੋਚੇਗਾ। ਉਨ੍ਹਾਂ ਨੇ ਸਾਨੂੰ ਖੁੱਲ੍ਹੀ ਛੂਟ ਦਿੱਤੀ ਤੇ ਅੱਜ ਅਸੀਂ ਇਸ ਮੁਕਾਮ ’ਤੇ ਹਾਂ। ਕਿਸੇ ਵੀ ਖਿਡਾਰੀ ਦੀ ਸਫਲਤਾ ਦੇ ਪਿੱਛੇ ਉਸ ਦੇ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ।                                                        

Tarsem Singh

This news is Content Editor Tarsem Singh