ਗੇਲ ਨੇ ਆਪਣੇ ਸਾਥੀ ਖਿਡਾਰੀ ਨੂੰ ਦੱਸਿਆ ਸੱਪ, ਕਿਹਾ- ਕੋਰੋਨਾ ਵਾਇਰਸ ਤੋਂ ਵੀ ਬੁਰਾ

04/28/2020 7:07:23 PM

ਨਵੀਂ ਦਿੱਲੀ— ਯੂਨੀਵਰਸਲ ਬਾਸ ਦੇ ਨਾਂ ਨਾਲ ਮਸ਼ਹੂਰ ਵੈਸਟਇੰਡੀਜ਼ ਦੇ ਧਮਾਕੇਦਾਰ ਓਪਨਰ ਕ੍ਰਿਸ ਗੇਲ ਨੇ ਆਪਣੇ ਸਾਥੀ ਕ੍ਰਿਕਟਰ ਰਾਮਨਰੇਸ਼ ਸਰਵਨ 'ਤੇ ਖੂਬ ਨਿਸ਼ਾਨਾ ਬਿਨ੍ਹਿਆ। ਕ੍ਰਿਸ ਗੇਲ ਨੇ ਰਾਮਨਰੇਸ਼ ਸਰਵਨ ਨੂੰ ਸੱਪ ਤੱਕ ਕਹਿ ਦਿੱਤਾ। ਨਾਲ ਹੀ ਗੇਲ ਨੇ ਸਰਵਨ ਨੂੰ ਕੋਰੋਨਾ ਵਾਇਰਸ ਤੋਂ ਵੀ ਬੁਰਾ ਦੱਸਿਆ। ਦਰਅਸਲ ਵੈਸਟਇੰਡੀਜ਼ ਟੀਮ ਦੇ 2 ਸਾਬਕਾ ਕਪਤਾਨਾਂ ਕ੍ਰਿਸ ਗੇਲ ਤੇ ਰਾਮਨਰੇਸ਼ ਸਰਵਨ ਦੇ ਵਿਚ ਸਭ ਕੁਝ ਠੀਕ ਨਹੀਂ ਹੈ। ਗੇਲ ਨੇ ਹਾਲ ਹੀ 'ਚ ਕੈਰੀਬੀਅਨ ਪ੍ਰੀਮੀਅਰ ਲੀਗ ਦੀ ਟੀਮ ਜਮੈਕਾ ਤੱਲਾਵਾਗ ਨੇ ਰੀਟੇਨ ਨਹੀਂ ਕੀਤਾ। ਜਿਸ ਤੋਂ ਬਾਅਦ ਗੇਲ ਨੇ ਇਸ 'ਤੇ ਕਿਹਾ ਕਿ ਸਰਵਨ ਨੇ ਹੀ ਫ੍ਰੈਚਾਇਜ਼ੀ ਤੇ ਉਸਦੇ ਵਿਚ ਦਰਾਰ ਪਾਈ ਹੈ।
ਕ੍ਰਿਸ ਗੇਲ ਨੇ ਕਿਹਾ ਕਿ ਰਾਮਨਰੇਸ਼ ਸਰਵਨ ਫ੍ਰੈਚਾਇਜ਼ੀ ਦਾ ਕੰਟਰੋਲ ਆਪਣੇ ਹੱਥ 'ਚ ਲੈਣਾ ਚਾਹੁੰਦੇ ਹਨ ਤੇ ਇਸ ਲਈ ਉਨ੍ਹਾਂ ਨੇ ਮੈਨੂੰ ਟੀਮ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ। ਗੇਲ ਦੇ ਅਨੁਸਾਰ ਸਰਵਨ ਨੇ ਹੀ ਉਸਦੇ ਤੇ ਫ੍ਰੈਂਚਾਇਜ਼ੀ ਦੇ ਵਿਚ ਦੂਰੀ ਪੈਦਾ ਕੀਤੀ ਤੇ ਉਸ ਨੂੰ ਟੀਮ ਤੋਂ ਬਾਹਰ ਕਰਵਾਇਆ। ਕ੍ਰਿਸ ਗੇਲ ਨੇ ਕਿਹਾ ਕਿ 'ਸਰਵਨ ਤੁਮ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਬੁਰੇ ਹੋ। ਜਮੈਕਾ ਤੱਲਾਵਾਹ ਨੂੰ ਲੈ ਕੇ ਜੋ ਹੋਇਆ ਉਸ 'ਚ ਉਸ ਨੇ ਵੱਡਾ ਰੋਲ ਨਿਭਾਇਆ ਹੈ ਕਿਉਂਕਿ ਉਹ ਮਾਲਿਕ ਦੇ ਬਹੁਤ ਕਰੀਬ ਹੈ। ਉਹ ਮੇਰੀ ਆਖਰੀ ਜਨਮ ਦਿਨ ਦੀ ਪਾਰਟੀ 'ਚ ਸੀ ਤੇ ਭਾਸ਼ਣ ਦੇ ਰਹੇ ਸਨ ਕਿ ਦੋਵਾਂ ਦੇ ਨਾਲ ਕਿੱਥੇ ਤੱਕ ਆਏ ਹਨ।'


Gurdeep Singh

Content Editor

Related News