ਗੇਲ ਨੂੰ ਚੇਨਈ ਵਿਰੁੱਧ ਨਹੀਂ ਮਿਲਿਆ ਖੇਡਣ ਦਾ ਮੌਕਾ, ਇਹ ਹੈ ਵਜ੍ਹਾ

10/05/2020 2:14:50 AM

ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦੇ 18ਵੇਂ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਕਿੰਗਜ਼ ਇਲੈਵਨ ਪੰਜਾਬ ਵਲੋਂ ਕਪਤਾਨ ਕੇ. ਐੱਲ. ਰਾਹੁਲ ਨੇ 52 ਗੇਂਦਾਂ 'ਚ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 63 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪੰਜਾਬ ਨੂੰ ਆਈ. ਪੀ. ਐੱਲ. ਦੇ ਇਸ ਸੈਸ਼ਨ 'ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

PunjabKesari
ਅਜਿਹੇ 'ਚ ਸਵਾਲ ਇਹ ਹੈ ਕਿ ਚੇਨਈ ਦੇ ਵਿਰੁੱਧ ਮੈਚ 'ਚ ਕ੍ਰਿਸ ਗੇਲ ਨੂੰ ਮੌਕਾ ਕਿਉਂ ਨਹੀਂ ਦਿੱਤਾ ਗਿਆ। ਇੰਨੇ ਵੱਡੇ ਮੈਚ ਵਿਨਰ ਨੂੰ ਕਿਉਂ ਬਾਹਰ ਬੈਠਾਇਆ ਗਿਆ ਹੈ? ਜਾਣਕਾਰਾਂ ਦਾ ਕਹਿਣਾ ਹੈ ਕਿ ਕ੍ਰਿਸ ਗੇਲ ਦੀ ਫੀਲਡਿੰਗ ਖਰਾਬ ਹੈ ਅਤੇ ਇਸ ਲਈ ਸ਼ਾਇਦ ਉਸ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਹੈ ਪਰ ਉਸ ਨੂੰ ਟੀਮ 'ਚ ਸ਼ਾਮਲ ਕਿਉਂ ਕੀਤਾ ਗਿਆ ਸੀ ਇਹ ਸਵਾਲ ਉੱਠਣਾ ਵੀ ਲਾਜ਼ਮੀ ਹੈ। ਆਈ. ਪੀ. ਐੱਲ. 'ਚ ਗੇਲ ਦੇ ਨਾਂ ਹੁਣ ਤੱਕ 326 ਛੱਕੇ ਮਾਰਨ ਦਾ ਰਿਕਾਰਡ ਹੈ ਅਤੇ ਉਨ੍ਹਾਂ ਨੇ 151 ਦੀ ਸਟ੍ਰਾਈਕ ਰੇਟ ਅਤੇ 41 ਦੀ ਔਸਤ ਨਾਲ 4484 ਦੌੜਾਂ ਬਣਾਈਆਂ ਹਨ, ਉਹ ਵੀ ਸਿਰਫ 125 ਮੈਚਾਂ 'ਚ। ਸਭ ਚੋਂ ਵੱਡੀ ਗੱਲ ਇਹ ਹੈ ਕਿ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲੇ ਖਿਡਾਰੀ ਵੀ ਕ੍ਰਿਸ ਗੇਲ ਹੀ ਹਨ।

PunjabKesari


Gurdeep Singh

Content Editor

Related News