ਅੱਜ ਦੇ ਦਿਨ ਹੀ ਗਾਵਸਕਰ ਬਣੇ ਸਨ 10 ਹਜ਼ਾਰੀ

Wednesday, Mar 07, 2018 - 05:35 PM (IST)

ਨਵੀਂ ਦਿੱਲੀ, (ਬਿਊਰੋ)— 7 ਮਾਰਚ 1987 ਨੂੰ ਟੀਮ ਇੰਡੀਆ ਦੇ ਮਹਾਨ ਓਪਨਰ ਸੁਨੀਲ ਗਾਵਸਕਰ ਨੇ ਅਜਿਹਾ ਰਿਕਾਰਡ ਆਪਣੇ ਨਾਂ ਕੀਤਾ ਜੋ ਕ੍ਰਿਕਟ ਖੇਡਣ ਵਾਲੇ ਹਰ ਖਿਡਾਰੀ ਦੇ ਲਈ ਮੀਲ ਦਾ ਪੱਥਰ ਬਣ ਗਿਆ। ਦੁਨੀਆ ਦੇ ਹਰ ਖਿਡਾਰੀ ਦਾ ਸਭ ਤੋਂ ਪਹਿਲਾ ਸੁਪਨਾ ਭਾਰਤ ਦੇ ਇਸ ਮਹਾਨ ਬੱਲੇਬਾਜ਼ ਦਾ ਰਿਕਾਰਡ ਤੋੜਨ ਦਾ ਹੁੰਦਾ ਹੈ।

4 ਤੋਂ 9 ਮਾਰਚ 1987, ਅਹਿਮਦਾਬਾਦ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਚੌਥਾ ਟੈਸਟ ਖੇਡਿਆ ਗਿਆ ਸੀ। ਇਸ ਟੈਸਟ 'ਚ ਭਾਰਤੀ ਟੀਮ ਨੇ ਇਕਲੌਤੀ ਪਾਰੀ 'ਚ ਬੱਲੇਬਾਜ਼ੀ ਕੀਤੀ ਸੀ, ਜਿਸ 'ਚ ਸਲਾਮੀ ਬੱਲੇਬਾਜ਼ ਸੁਨੀਲ ਗਵਾਸਕਰ ਨੇ 63 ਦੌੜਾਂ ਬਣਾਈਆਂ ਸਨ। ਜਦੋਂ ਉਨ੍ਹਾਂ ਨੇ 58 ਵੀਂ ਦੌੜ ਪੂਰੀ ਕੀਤੀ ਤਾਂ ਟੈਸਟ ਕ੍ਰਿਕਟ 'ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆਂ ਦੇ ਪਹਿਲੇ ਕ੍ਰਿਕਟਰ ਬਣ ਗਏ। 
Image result for sunil gavaskar
ਇਕ ਨਜ਼ਰ ਗਵਾਸਕਰ ਦੇ ਰਿਕਾਰਡ 'ਤੇ :
- ਟੈਸਟ ਕ੍ਰਿਕਟ 'ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਹਨ ਗਾਵਸਕਰ
- ਸਚਿਨ ਤੋਂ ਪਹਿਲਾਂ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦਾ ਰਿਕਾਰਡ ਗਾਵਸਕਰ ਦੇ ਨਾਂ ਹੈ
- ਆਪਣੇ ਡੈਬਿਊ ਮੈਚ 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਵੀ ਗਾਵਸਕਰ ਦੇ ਨਾਂ ਹੈ
- ਕਿਸੇ ਇਕ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਗਾਵਸਕਰ ਦੇ ਨਾਂ ਹੈ, ਉਨ੍ਹਾਂ ਵੈਸਟ ਇੰਡੀਜ਼ ਦੇ ਖਿਲਾਫ ਇਕ ਸੀਰੀਜ਼ 'ਚ 774 ਦੌੜਾਂ ਬਣਾਈਆਂ ਸਨ
- ਵੈਸਟ ਇੰਡੀਜ਼ ਦੇ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ (2749) ਅਤੇ ਸੈਂਕੜੇ (13) ਵੀ ਗਾਵਸਕਰ ਦੇ ਨਾਂ ਹਨ
- ਦੋ ਸਥਾਨਾਂ 'ਤੇ ਲਗਾਤਾਰ 4 ਸੈਂਕੜੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ, ਗਾਵਸਕਰ
- ਗਾਵਸਕਰ ਨੇ 18 ਖਿਡਾਰੀਆਂ ਨਾਲ 58 ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤਾਆਂ
- ਟੈਸਟ 'ਚ 100 ਕੈਚ ਲੈਣ ਵਾਲੇ ਪਹਿਲੇ ਭਾਰਤੀ ਫੀਲਡਰ ਬਣੇ
- ਉਨ੍ਹਾਂ 1975 ਤੋਂ 1978 ਤਕ ਭਾਰਤੀ ਟੀਮ ਦੀ ਕਪਤਾਨੀ ਕੀਤੀ, ਜਿਸ 'ਚ ਪਾਕਿਸਤਾਨ 'ਤੇ 2-0 ਦੀ ਜਿੱਤ ਵੀ ਸ਼ਾਮਲ ਹੈ
- 1980 'ਚ ਗਾਵਸਕਰ ਨੂੰ ਵਿਸਡਨ ਕ੍ਰਿਕਟਰ ਆਫ ਦਿ ਇਅਰ ਐਲਾਨਿਆ ਗਿਆ


Related News