CWC 23: LBW ਫੈਸਲੇ ''ਚ ਅੰਪਾਇਰ ਕਾਲ ਕਾਰਨ ਹੰਗਾਮਾ, ਗੌਤਮ ਗੰਭੀਰ ਨੇ ਨਿਯਮ ਹਟਾਉਣ ਦੀ ਕੀਤੀ ਬੇਨਤੀ

10/28/2023 3:21:56 PM

ਸਪੋਰਟਸ ਡੈਸਕ : ਆਈ. ਸੀ. ਸੀ. ਵਿਸ਼ਵ ਕੱਪ 2023 'ਚ ਐੱਲ. ਬੀ. ਡਬਲਿਊ. ਫੈਸਲਿਆਂ 'ਚ ਅੰਪਾਇਰ ਕਾਲ 'ਤੇ ਭਾਰੀ ਵਿਵਾਦ ਖੜ੍ਹਾ ਹੋ ਗਿਆ ਹੈ। ਡੇਵਿਡ ਵਾਰਨਰ ਇਕ ਮੈਚ ਦੌਰਾਨ ਮੈਦਾਨ 'ਤੇ ਇਸ ਨਿਯਮ ਨੂੰ ਲੈ ਕੇ ਗੁੱਸੇ 'ਚ ਵੀ ਆ ਗਏ ਸਨ। ਹੁਣ ਇਹ ਨਿਯਮ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਹਾਲ ਹੀ ਵਿੱਚ ਹੋਏ ਮੈਚ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਸ 'ਤੇ ਗੌਤਮ ਗੰਭੀਰ ਨੇ ਆਈ. ਸੀ. ਸੀ. ਨੂੰ ਐਲ. ਬੀ. ਡਬਲਯੂ. ਦੇ ਫੈਸਲਿਆਂ ਤੋਂ ਅੰਪਾਇਰ ਕਾਲ ਹਟਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ : PAK vs SA: ਪਾਕਿ ਦੀ ਸ਼ਰਮਨਾਕ ਹਾਰ, ਸੋਸ਼ਲ ਮੀਡੀਆ 'ਤੇ ਮੀਮਸ ਦਾ ਆਇਆ ਹੜ੍ਹ, ਉੱਡਿਆ ਮਜ਼ਾਕ

ਪਾਕਿਸਤਾਨ ਬਨਾਮ ਦੱਖਣੀ ਅਫਰੀਕਾ ਮੈਚ ਵਿੱਚ ਦੋ ਅਜਿਹੀਆਂ ਕਾਲਾਂ ਆਈਆਂ ਸਨ ਜਿਸ ਵਿੱਚ ਸਾਬਕਾ ਖਿਡਾਰੀ ਗੌਤਮ ਗੰਭੀਰ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਅੰਪਾਇਰ ਦੀ ਕਾਲ ਸਥਿਤੀ ਨੂੰ ਹਟਾਉਣ ਅਤੇ ਗੇਂਦ ਸਟੰਪ ਨਾਲ ਟਕਰਾਉਣ 'ਤੇ ਬੱਲੇਬਾਜ਼ ਨੂੰ ਆਊਟ ਘੋਸ਼ਿਤ ਕਰਨ ਦੀ ਅਪੀਲ ਕੀਤੀ ਸੀ। ਜੇਕਰ ਅੰਪਾਇਰ ਤਬਰੇਜ਼ ਸ਼ਮਸੀ ਨੂੰ ਆਊਟ ਘੋਸ਼ਿਤ ਕਰ ਦਿੰਦਾ ਤਾਂ ਪਾਕਿਸਤਾਨ ਇਹ ਮੈਚ ਜਿੱਤ ਸਕਦਾ ਸੀ। ਹਾਲਾਂਕਿ, ਜਦੋਂ ਮੈੱਨ ਇਨ ਗ੍ਰੀਨ ਡੀ. ਆਰ. ਐਸ. ਲਈ ਗਏ ਤਾਂ ਇਹ ਅੰਪਾਇਰ ਦੀ ਕਾਲ ਸੀ। ਇਸ ਤੋਂ ਪਹਿਲਾਂ ਅੰਪਾਇਰ ਦਾ ਫੈਸਲਾ ਉਸਦੇ ਖਿਲਾਫ ਜਾਣ ਤੋਂ ਬਾਅਦ ਰੈਸੀ ਵੈਨ ਡੇਰ ਡੁਸਨ ਨੂੰ ਡਰੈਸਿੰਗ ਰੂਮ ਵਿੱਚ ਵਾਪਸ ਜਾਣਾ ਪਿਆ ਸੀ।

ਇਹ ਵੀ ਪੜ੍ਹੋ : ਪੈਰਾ ਏਸ਼ੀਅਨ ਗੇਮਜ਼ 'ਚ ਭਾਰਤ ਨੇ ਲਗਾਇਆ ਤਮਗਿਆਂ ਦਾ ਸੈਂਕੜਾ, PM ਮੋਦੀ ਨੇ ਦਿੱਤੀ ਵਧਾਈ

ਗੰਭੀਰ ਨੇ ਕਿਹਾ, 'ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਪਾਕਿਸਤਾਨ ਮੈਚ ਹਾਰ ਗਿਆ ਸੀ। ਦੱਖਣੀ ਅਫਰੀਕਾ ਨਾਲ ਵੀ ਅਜਿਹਾ ਹੋਇਆ ਹੈ ਅਤੇ ਆਈ. ਸੀ. ਸੀ. ਨੂੰ ਇਸ ਨਿਯਮ ਨੂੰ ਕਲੀਅਰ ਕਰਨਾ ਚਾਹੀਦਾ ਹੈ। ਜੇਕਰ ਗੇਂਦ ਬੇਲ 'ਤੇ ਲੱਗ ਜਾਂਦੀ ਹੈ ਤਾਂ ਬੱਲੇਬਾਜ਼ ਨੂੰ ਆਊਟ ਐਲਾਨ ਦਿੱਤਾ ਜਾਣਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

Tarsem Singh

This news is Content Editor Tarsem Singh