ਪਤਨੀ ਨਤਾਸ਼ਾ ਨਾਲ ਮਾਲਦੀਵ ਛੁੱਟੀਆਂ ਮਨਾਉਣ ਪੁੱਜੇ ਗੌਤਮ ਗੰਭੀਰ, ਤਸਵੀਰਾਂ ਕੀਤੀਆਂ ਸਾਂਝੀਆਂ

12/03/2020 5:45:23 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਇਨ੍ਹੀਂ ਦਿਨੀਂ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਮਾਲਦੀਵ ਗਏ ਹੋਏ ਹਨ। ਗੰਭੀਰ ਦੀ ਪਤਨੀ ਨਤਾਸ਼ਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਮਾਲਦੀਵ ਟਰਿੱਪ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਗੰਭੀਰ ਪਤਨੀ ਨਾਲ ਸਨਬਾਥ ਅਤੇ ਸਮੁੰਦਰ ਵਿਚ ਨਹਾਉਣ ਦਾ ਮਜ਼ਾ ਲੈਂਦੇ ਹੋਏ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਆਏ ਦਿ ਗਰੇਟ ਖਲੀ, ਕੇਂਦਰ ਸਰਕਾਰ ਨੂੰ ਆਖੀ ਵੱਡੀ ਗੱਲ (ਵੇਖੋ ਵੀਡੀਓ)

ਗੌਤਮ ਗੰਭੀਰ ਦੀ ਪਤਨੀ ਨਤਾਸ਼ਾ ਗੰਭੀਰ ਵੀ ਖ਼ੂਬ ਸਟਾਈਲਿਸਟ ਹੈ। ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ। ਇੰਸਟਾਗਰਾਮ 'ਤੇ ਨਤਾਸ਼ਾ ਦੇ 50 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹਨ। ਗੌਤਮ ਅਤੇ ਨਤਾਸ਼ਾ ਦੀਆਂ 2 ਧੀਆਂ ਹਨ, ਜਿਨ੍ਹਾਂ ਦੀਆਂ ਤਸਵੀਰਾਂ ਨਤਾਸ਼ਾ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 1 ਲੱਖ ਤੋਂ ਪਾਰ ਪੁੱਜਾ ਭਾਅ



ਦਿਲਚਸਪ ਹੈ ਦੋਵਾਂ ਦੀ ਲਵ ਸਟੋਰੀ
ਗੌਤਮ ਅਤੇ ਨਤਾਸ਼ਾ ਦਾ ਵਿਆਹ 28 ਅਕਤੂਬਰ 2011 ਨੂੰ ਹੋਇਆ ਸੀ। ਅਕਸਰ ਆਈ.ਪੀ.ਐਲ. ਮੈਚਾਂ ਦੌਰਾਨ ਨਤਾਸ਼ਾ ਨੂੰ ਸਟੇਡੀਅਮ 'ਚ ਦੇਖਿਆ ਜਾਂਦਾ ਸੀ। ਉਂਝ ਆਮ ਤੌਰ 'ਤੇ ਉਹ ਕ੍ਰਿਕਟ ਦੇ ਪਲੇਟਫਾਰਮ 'ਤੇ ਉਹ ਘੱਟ ਹੀ ਦਿਖਦੀ ਸੀ ਪਰ ਨਾਤਸ਼ਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੇ। ਨਤਾਸ਼ਾ ਬਿਜਨੈਸਮੈਨ ਪਰਿਵਾਰ ਤੋਂ ਹੈ ਅਤੇ ਉਨ੍ਹਾਂ ਨੇ ਲੰਡਨ ਤੋਂ ਬੀ.ਬੀ.ਏ. ਕੀਤੀ ਹੈ। ਗੰਭੀਰ ਨੇ ਨਤਾਸ਼ਾ ਨਾਲ ਲਵ ਮੈਰਿਜ ਕੀਤੀ ਸੀ। ਉਥੇ ਹੀ ਗੰਭੀਰ ਦੇ ਪਿਤਾ ਵੀ ਟੈਕਸਟਾਈਲ ਬਿਜਨੈਸ ਨਾਲ ਜੁੜੇ ਹੋਏ। ਨਤਾਸ਼ਾ ਦੇ ਪਿਤਾ ਅਤੇ ਗੌਤਮ ਦੇ ਪਿਤਾ ਚੰਗੇ ਦੋਸਤ ਵੀ ਹਨ। ਇਸ ਕਾਰਨ ਗੰਭੀਰ ਅਤੇ ਨਤਾਸ਼ਾ ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਬਾਅਦ ਵਿਚ ਦੋਵਾਂ ਨੇ ਵਿਆਹ ਕਰਵਾ ਲਿਆ।

cherry

This news is Content Editor cherry