WC 2011 : ਜਾਣੋ ਕਿਉਂ ਗੰਭੀਰ ਨੇ ਫਾਈਨਲ 'ਚ ਸੈਂਕੜੇ ਤੋਂ ਖੁੰਝਣ ਦਾ ਭਾਂਡਾ ਭੰਨਿਆ ਧੋਨੀ ਸਿਰ

11/18/2019 11:23:50 AM

ਸਪੋਰਟਸ ਡੈਸਕ— ਕ੍ਰਿਕਟਰ ਤੋਂ ਸੰਸਦ ਮੈਂਬਰ ਬਣੇ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਜ੍ਹਾ ਨਾਲ ਉਹ 2011 ਵਰਲਡ ਕੱਪ ਦੇ ਫਾਈਨਲ 'ਚ ਸੈਂਕੜਾ ਲਾਉਣ ਤੋਂ ਖੁੰਝੇ ਗਏ ਸਨ, ਜਿਸ ਦੀ ਵਜ੍ਹਾ ਨਾਲ ਵਿਸ਼ਵ ਕੱਪ ਦੇ ਬਾਅਦ ਉਸ ਦਾ ਕ੍ਰਿਕਟ ਕਰੀਅਰ ਵੀ ਖਤਮ ਹੋਣਾ ਸ਼ੁਰੂ ਹੋ ਗਿਆ ਸੀ।

ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਗੌਤਮ ਗੰਭੀਰ ਨੇ ਕਿਹਾ, ''ਵਰਲਡ ਕੱਪ ਤੋਂ ਬਾਅਦ ਮੇਰੋ ਤੋਂ ਕਈ ਵਾਰ ਇਹ ਸਵਾਲ ਪੁੱਛਿਆ ਗਿਆ ਕਿ ਜਦੋਂ ਮੈਂ 97 ਦੌੜਾਂ 'ਤੇ ਸੀ, ਤਾਂ ਕੀ ਹੋਇਆ। ਮੈਂ ਸਾਰਿਆਂ ਨੂੰ ਇਹ ਕਹਿੰਦਾ ਹਾਂ ਕਿ ਜਦੋਂ ਮੈਂ 97 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਮੈਂ ਆਪਣੇ ਨਿੱਜੀ ਸਕੋਰ ਬਾਰੇ ਨਹੀਂ ਸੋਚ ਰਿਹਾ ਸੀ, ਅਜਿਹੇ 'ਚ ਧੋਨੀ ਮੇਰੇ ਕੋਲ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਸੈਂਕੜੇ ਤੋਂ ਸਿਰਫ ਤਿੰਨ ਦੌੜਾਂ ਦੂਰ ਹੋ। ਧੋਨੀ ਦੀ ਇਸ ਗੱਲ ਨੇ ਮੇਰੇ 'ਤੇ ਦਬਾਅ ਬਣਾਉਣ ਦਾ ਕੰਮ ਕੀਤਾ। ਇਸ ਤੋਂ ਬਾਅਦ ਮੇਰੇ ਦਿਮਾਗ 'ਚ ਸੈਂਕੜਾ ਪੂਰਾ ਕਰਨ ਨੂੰ ਲੈ ਕੇ ਵਿਚਾਰ ਆਉਣ ਲੱਗੇ ਅਤੇ ਮੈਂ ਆਊਟ ਹੋ ਗਿਆ।''

ਗੰਭੀਰ ਨੇ ਅੱਗੇ ਕਿਹਾ, ''ਅਚਾਨਕ, ਜਦੋਂ ਤੁਹਾਡਾ ਮਨ ਤੁਹਾਡੇ ਨਿੱਜੀ ਪ੍ਰਦਰਸ਼ਨ, ਨਿੱਜੀ ਸਕੋਰ ਵੱਲ ਜਾਂਦਾ ਹੈ ਤਾਂ ਤੁਹਾਡੇ ਅੰਦਰ ਥੋੜ੍ਹੀ ਘਬਰਾਹਟ ਅਤੇ ਡਰ ਮਹਿਸੂਸ ਹੋਣ ਲਗਦਾ ਹੈ। ਧੋਨੀ ਦੀ ਇਸ ਗੱਲ ਤੋਂ ਪਹਿਲਾਂ ਮੈਂ ਸਿਰਫ ਟੀਮ ਦੀ ਜਿੱਤ ਬਾਰੇ ਸੋਚ ਰਿਹਾ ਸੀ ਅਤੇ ਟੀਚੇ ਨੂੰ ਦਿਮਾਗ਼ 'ਚ ਰੱਖਦੇ ਹੋਏ ਬੱਲੇਬਾਜ਼ੀ ਕਰ ਰਿਹਾ ਸੀ, ਪਰ 97 ਦੇ ਸਕੋਰ 'ਤੇ ਆ ਕੇ ਸੈਂਕੜੇ ਦੀ ਗੱਲ ਹੋਣ ਲੱਗੀ ਅਤੇ ਮੈਂ ਆਪਣਾ ਵਿਕਟ ਗੁਆ ਬੈਠਾ। ਜੇਕਰ ਮੈਂ ਸਿਰਫ ਟੀਚੇ ਨੂੰ ਧਿਆਨ ਰਖਦੇ ਹੋਏ ਬੱਲੇਬਾਜ਼ੀ ਕਰਦਾ ਤਾਂ ਸ਼ਾਇਦ ਮੇਰਾ ਸੈਂਕੜਾ ਪੂਰਾ ਗਿਆ ਹੁੰਦਾ।

Tarsem Singh

This news is Content Editor Tarsem Singh