ਗੌਤਮ ਗੰਭੀਰ ਨੇ ਭਾਰਤੀ ਟੀਮ ਨੂੰ ਦਿੱਤੀ ਸਲਾਹ, ਕਿਹਾ- ਇਸ ਗੱਲ ਨੂੰ ਯਾਦ ਰੱਖਣ

12/24/2020 3:15:42 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਹੈ ਕਿ ਐਡੀਲੇਡ ’ਚ ਸ਼ਰਮਨਾਕ ਹਾਰ ਨਾਲ ਭਾਰਤੀ ਟੀਮ ਦੁਖੀ ਹੋਵੇਗੀ ਪਰ ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਪਹਿਲੇ ਟੈਸਟ ਦੇ ਪਹਿਲੇ ਦੋ ਸੈਸ਼ਨ ’ਚ ਉਸ ਦਾ ਦਬਦਬਾ ਸੀ। ਭਾਰਤ ਨੇ ਐਡੀਲੇਡ ਟੈਸਟ ’ਚ ਪਹਿਲੀ ਪਾਰੀ ’ਚ 53 ਦੌੜਾਂ ਦੀ ਬੜ੍ਹਤ ਬਣਾਈ ਸੀ ਪਰ ਆਸਟਰੇਲੀਆ ਨੇ ਦੂਜੀ ਪਾਰੀ ’ਚ ਉਸ ਨੂੰ ਘੱਟੋ-ਘੱਟ ਟੈਸਟ ਸਕੋਰ 36 ਦੌੜਾਂ ’ਤੇ ਆਊਟ ਕਰਕੇ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ 14 ਸਾਲਾ ਮੁੰਡੇ ਨੇ ‘ਟੇਬਲ ਟੈਨਿਸ’ ’ਚ ਬਣਾਇਆ ਨਵਾਂ ‘ਗਿਨੀਜ਼ ਵਰਲਡ ਰਿਕਾਰਡ’

ਗੰਭੀਰ ਨੇ ਕਿਹਾ, ‘‘ਭਾਰਤੀ ਟੀਮ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਹਿਲੇ ਦੋ ਦਿਨ ਉਸ ਦਾ ਦਬਦਬਾ ਸੀ।’’ ਗੰਭੀਰ ਨੇ ਕਿਹਾ, ‘‘ ਉਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਅਜੇ ਤਿੰਨ ਟੈਸਟ ਮੈਚ ਖੇਡੇ ਜਾਣੇ ਹਨ ਤੇ ਉਨ੍ਹਾਂ ਕੋਲ ਉਨ੍ਹਾਂ ਦਾ ਸਰਵਸ੍ਰੇਸ਼ਠ ਖਿਡਾਰੀ ਤੇ ਕਪਤਾਨ ਵਿਰਾਟ ਕੋਹਲੀ ਨਹੀਂ ਹੈ।’’ ਅਜਿੰਕਯ ਰਹਾਨੇ ’ਤੇ ਕਾਫੀ ਦਾਰੋਮਦਾਰ ਰਹੇਗਾ। ਮੁਹੰਮਦ ਸ਼ੰਮੀ ਵੀ ਟੀਮ ’ਚ ਨਹੀਂ ਹਨ ਤੇ ਇਹ ਦੇਖਣਾ ਬਾਕੀ ਹੈ ਕਿ ਟੀਮ ਦਾ ਤਾਲਮੇਲ ਕਿਹੋ ਜਿਹਾ ਰਹਿੰਦਾ ਹੈ।’’ ਇਸ ਤੋਂ ਪਹਿਲਾਂ ਗੰਭੀਰ ਨੇ ਕਿਹਾ ਸੀ ਕਿ ਭਾਰਤ ਨੂੰ ਪੰਜ ਗੇਂਦਬਾਜ਼ਾਂ ਨੂੰ ਲੈ ਕੇ ਉਤਰਨਾ ਚਾਹੀਦਾ ਹੈ ਤੇ ਰਹਾਨੇ ਨੂੰ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਆਖ਼ਰੀ ਗਿਆਰਾਂ ’ਚ ਕੇ. ਐੱਲ. ਰਾਹੁਲ, ਰਿਸ਼ਭ ਪੰਤ ਤੇ ਸ਼ੁੱਭਮਨ ਗਿੱਲ ਨੂੰ ਸ਼ਾਮਲ ਕਰਨ ਦੀ ਵੀ ਪੈਰਵੀ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 

Tarsem Singh

This news is Content Editor Tarsem Singh