ਗੌਰਵ ਨੇ ਤੋੜਿਆ ਕੋਰਸ ਦਾ ਰਿਕਾਰਡ, ਧਰਮਾ ਤੇ ਅਮਨ ਨੇ ਬਣਾਈ ਸਾਂਝੇ ਤੌਰ ''ਤੇ ਬੜ੍ਹਤ

02/08/2019 6:51:01 PM

ਹੈਦਰਾਬਾਦ— ਬੈਂਗਲੁਰੂ ਦੇ ਐੱਮ. ਧਰਮਾ ਅਤੇ ਪਟਨਾ ਦੇ ਅਮਨ ਰਾਜ ਨੇ ਵੀਰਵਾਰ ਨੂੰ ਸੈਸ਼ਨ ਦੀ ਸ਼ੁਰੂਆਤੀ ਗੋਲਕੋਂਡਾ ਮਾਸਟਰਸ ਗੋਲਫ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕੀਤੀ। ਧਰਮਾ ਅਤੇ ਅਮਨ ਬੀਤੀ ਰਾਤ ਸੰਯੁਕਤ ਦੂਜੇ ਸਥਾਨ 'ਤੇ ਮੌਜੂਦ ਸਨ। ਉਨ੍ਹਾਂ ਨੇ 40 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਟੂਰਨਾਮੈਂਟ ਦੇ ਦੌਰਾਨ ਦੂਜੇ ਦੌਰ 'ਚ ਸੱਤ ਅੰਡਰ 64 ਦਾ ਕਾਰਡ ਖੇਡਿਆ। ਇਨ੍ਹਾਂ ਦੋਵਾਂ ਨੇ ਕੁੱਲ 14 ਅੰਡਰ 128 ਦੇ ਸਕੋਰ ਦੇ ਨਾਲ ਸੰਯੁਕਤ ਬੜ੍ਹਤ ਬਣਾਈ।
ਨੋਇਡਾ ਦੇ ਗੋਲਫਰ ਗੌਰਵ ਪ੍ਰਤਾਪ ਸਿੰਘ ਨੇ 10 ਅੰਡਰ 61 ਦਾ ਸ਼ਾਨਦਾਰ ਕਾਰਡ ਖੇਡ ਕੇ ਹੈਦਰਾਬਾਦ ਗੋਲਫ ਕਲੱਬ ਦਾ ਕੋਰਸ ਰਿਕਾਰਡ ਤੋੜਿਆ। ਉਹ ਇਸ ਤਰ੍ਹਾਂ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹਨ।