ਨਾਪੋਲੀ ਦੇ ਕੋਚ ਦੇ ਰੂਪ ''ਚ ਗਾਤੁਸੋ ਦੀ ਖਰਾਬ ਸ਼ੁਰੂਆਤ

12/16/2019 1:25:37 AM

ਮਿਲਾਨ— ਨਾਪੋਲੀ ਦੇ ਕੋਚ ਦੇ ਰੂਪ 'ਚ ਗੇਨਾਰੋ ਗਾਤੁਸੋ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਜਦੋਂ ਉਸਦੀ ਟੀਮ ਨੂੰ ਪਾਰਮਾ ਵਿਰੁੱਧ ਸਿਰੀ 'ਏ' ਫੁੱਟਬਾਲ ਮੈਚ 'ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸੈਸ਼ਨ ਦਾ ਉਪ ਜੇਤੂ ਨਾਪੋਲੀ ਪਿਛਲੇ ਅੱਠ ਲੀਗ 'ਚ ਜਿੱਤ ਦਰਜ ਕਰਨ 'ਚ ਅਸਫਲ ਰਿਹਾ ਹੈ। ਚੈਂਪੀਅਨਸ ਲੀਗ 'ਚ ਗੇਂਕ ਵਿਰੁੱਧ 4-0 ਦੀ ਜਿੱਤ ਨਾਲ ਆਖਰੀ 16 'ਚ ਜਗ੍ਹਾ ਬਣਾਉਣ ਦੇ ਬਾਵਜੂਦ ਕੋਚ ਕਾਰਲੋ ਅਨਕੇਲੋਤੀ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਗਾਤੁਸੋ ਨੇ ਜਿੰਮੇਦਾਰੀ ਸੰਭਾਲੀ। ਏ. ਸੀ. ਮਿਲਾਨ ਦੇ ਸਾਬਕਾ ਕੋਚ ਗਾਤੁਸੋ ਦੀ ਸ਼ੁਰੂਆਤ ਖਰਾਬ ਰਹੀ ਤੇ ਇਸ ਹਾਰ ਦੇ ਨਾਲ ਉਸਦੀ ਟੀਮ 17 ਅੰਕ ਦੇ ਨਾਲ 8ਵੇਂ ਸਥਾਨ 'ਤੇ ਖਿਸਕ ਗਈ।


ਦੇਜਾਨ ਕੁਲੂਸੇਵਸਕੀ ਨੇ ਚੌਥੇ ਹੀ ਮਿੰਟ 'ਚ ਪਾਰਮਾ ਨੂੰ ਬੜ੍ਹਤ ਹਾਸਲ ਕਰਵਾਈ, ਜਿਸ ਤੋਂ ਬਾਅਦ ਅਰਕਾਦੀਜ ਮਿਲਿਕ ਨੇ 64ਵੇਂ ਮਿੰਟ 'ਚ ਸਕੋਰ 1-1 ਕਰ ਦਿੱਤਾ। ਪਾਰਮਾ ਨੇ ਹਾਲਾਂਕਿ ਇੰਜਰੀ ਟਾਈਮ ਦੇ ਤੀਜੇ ਮਿੰਟ 'ਚ ਗੇਰਵਿੰਹੋ ਦੇ ਗੋਲ ਨਾਲ ਜਿੱਤ ਦਰਜ ਕੀਤੀ।

Gurdeep Singh

This news is Content Editor Gurdeep Singh