ਭਾਰਤੀ ਬੱਲੇਬਾਜ਼ੀ ਤੋਂ ਥੋੜ੍ਹਾ ਹੈਰਾਨ ਹੋਇਆ ਪਰ ਉਹ ਸ਼ਾਨਦਾਰ ਵਾਪਸੀ ਕਰਨਗੇ : ਸਟੀਡ

02/26/2020 11:24:21 AM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਕਿਹਾ ਹੈ ਕਿ ਪਹਿਲੇ ਟੈਸਟ ਮੈਚ ਵਿਚ ਭਾਰਤ ਦੇ ਆਸਾਨੀ ਨਾਲ ਆਤਮਸਮਰਪਣ ਕਰ ਦੇਣ ਨਾਲ ਉਸ ਨੂੰ ਥੋੜ੍ਹੀ ਹੈਰਾਨੀ ਹੋਈ ਪਰ ਉਸ ਨੂੰ ਉਮੀਦ ਹੈ ਕਿ ਉਹ ਕ੍ਰਾਈਸਟਚਰਚ ਵਿਚ ਦਮਦਾਰ ਵਾਪਸੀ ਕਰਨਗੇ। ਸਟੀਡ ਨੇ ਕਿਹਾ ਕਿ ਇਹ ਥੋੜ੍ਹਾ ਹੈਰਾਨ ਕਰਨ ਵਾਲਾ ਸੀ ਪਰ ਇਸ ਤਰ੍ਹਾਂ ਇਸ ਲਈ ਵੀ ਹੋਇਆ ਕਿਉਂਕਿ ਅਸੀਂ ਉਨ੍ਹਾਂ ਦੇ ਖਿਡਾਰੀਆਂ ’ਤੇ ਲੰਮੇ ਸਮੇਂ ਤੱਕ ਦਬਾਅ ਬਣਾ ਕੇ ਰੱਖਿਆ। ਟ੍ਰੇਂਟ ਬੋਲਟ ਅਤੇ ਟਿਮ ਸਾਊਥੀ ਸਾਡੇ ਹਰ ਤਰ੍ਹਾਂ ਦੇ ਹਾਲਾਤ ਲਈ ਵਧੀਆ ਹਨ। ਟ੍ਰੇਂਟ 8 ਹਫਤੇ ਤੱਕ ਬਾਹਰ ਰਿਹਾ ਅਤੇ ਉਸ ਦੇ ਆਉਣ ਨਾਲ ਟੀਮ ਨੂੰ ਮਜ਼ਬੂਤੀ ਮਿਲੀ।

ਨਿਊਜ਼ੀਲੈਂਡ ਦੇ ਮੁੱਖ ਕੋਚ ਨੇ ਭਾਰਤੀ ਟੀਮ ਨੂੰ ਸੁਚੇਤ ਕੀਤਾ ਕਿ ਨਿਊਜ਼ੀਲੈਂਡ ਦਾ ਦੌਰਾ ਕਰਨਾ ਕੁਝ ਹੋਰ ਦੇਸ਼ਾਂ ’ਚ ਖੇਡਣ ਦੀ ਤਰ੍ਹਾਂ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਟੀਮਾਂ ਇਹ ਸਵੀਕਾਰ ਕਰਨ ਕਿ ਦੁਨੀਆ ਦੇ ਕਿਸੇ ਵੀ ਹੋਰ ਹਿੱਸੇ ਦੀ ਤਰ੍ਹਾਂ ਨਿਊਜ਼ੀਲੈਂਡ ’ਚ ਖੇਡਣਾ ਵੀ ਮੁਸ਼ਕਲ ਹੈ। ਇਹ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ,  ‘‘ਅਸੀਂ ਮੈਚ ’ਚ ਮਹਤਵਪੂਰਨ ਮੌਕਿਆਂ ’ਤੇ ਵਿਕਟਾਂ ਲਈਆਂ।

ਭਾਰਤੀ ਕਪਤਾਨ ਵਿਰਾਟ ਕੋਹਲੀ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਲੇਬਾਜ਼ ਸਕਾਰਾਤਮਕ ਰਵੱਈਆ ਅਪਨਾਉਣ ਅਤੇ ਸਟੀਡ ਨੇ ਕਿਹਾ ਕਿ ਭਾਰਤ ਵਰਗੀ ਵਿਸ਼ਵ ਪੱਧਰ ਟੀਮ ਹਾਵੀ ਹੋ ਕੇ ਖੇਡਣਾ ਪਸੰਦ ਕਰਦੀ ਹੈ।  ਉਨ੍ਹਾਂ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਭਾਰਤੀ ਬੱਲੇਬਾਜ਼ ਜ਼ਿਆਦਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰਨਗੇ ਅਤੇ ਇਹ ਸਾਡੇ ਗੇਂਦਬਾਜ਼ਾਂ ਲਈ ਚੁਣੌਤੀ ਹੋਵੇਗੀ ਕਿਉਂਕਿ ਭਾਰਤ ਵਰਗੀ ਵਿਸ਼ਵ ਪੱਧਰ ਦੀ ਟੀਮ ਦਮਦਾਰ ਵਾਪਸੀ ਕਰੇਗੀ।