ਦੋਬਾਰਾ ਭਾਰਤੀ ਟੀਮ ਦੇ ਕੋਚ ਬਣਨ ''ਤੇ ਗੈਰੀ ਕਸਟਨਰ ਨੇ ਦਿੱਤਾ ਇਹ ਬਿਆਨ

06/28/2017 6:27:01 PM

ਜੋਹਾਨਸਬਰਗ— ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਜੇਤੂ ਕੋਚ ਗੁਰੂ ਗ੍ਰੈਗ ਦੇ ਰੂਪ 'ਚ ਮਸ਼ਹੂਰ ਗੈਰੀ ਸਸਟਨਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਨਿਲ ਕੁੰਬਲੇ ਤੋਂ ਬਾਅਦ ਭਾਰਤੀ ਟੀਮ ਦਾ ਅਗਲੇ ਮੁੱਖ ਕੋਚ ਬਣਾਉਣ ਦੀ ਦੌੜ 'ਚ ਸ਼ਾਮਲ ਹੈ। ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਕਸਟਰਨ ਦੇ ਭਾਰਤੀ ਟੀਮ ਦਾ ਅਗਲਾਂ ਕੋਚ ਬਣਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਪਰ ਉਸ ਨੇ ਸਾਫ ਕਰ ਦਿੱਤਾ ਹੈ ਕਿ ਉਹ ਫਿਲਹਾਲ ਤਿੰਨਾਂ ਫਾਰਮੈਟਾਂ 'ਚ ਕਿਸੇ ਟੀਮ ਦੇ ਬਤੌਰ ਕੋਚ ਜੁੜਨ ਦੀ ਸਥਿਤੀ 'ਚ ਨਹੀਂ ਹੈ।
ਕੁੰਬਲੇ ਦੇ ਚੈਂਪੀਅਨਸ ਟਰਾਫੀ ਦੇ ਅਸਤੀਫੇ ਤੋਂ ਬਾਅਦ ਭਾਰਤੀ ਟੀਮ ਲਈ ਹੁਣ ਨਵਾਂ ਕੋਚ ਲੱਭਿਆ ਜਾ ਰਿਹਾ ਹੈ ਜਿਸ 'ਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਅਤੇ ਰਵੀ ਸ਼ਾਸਤਰੀ ਸਰੀਖੇ ਨਾਂ ਸ਼ਾਮਲ ਹਨ। ਹਾਲਾਕਿ ਕਸਟਨਰ ਭਾਰਤੀ ਟੀਮ ਦੇ ਸਫਲ ਕੋਚ 'ਚੋਂ ਇਕ ਹੈ ਜੋਂ 2008 ਤੋਂ 2011 ਦੇ ਵਿਚਾਲੇ ਕੋਚ ਰਿਹਾ ਹੈ ਅਤੇ ਟੀਮ ਨੂੰ 2011 ਵਿਸ਼ਵ ਕੱਪ 'ਚ ਵੀ ਉਸ ਦੀ ਅਹਿਮ ਭੂਮਿਕਾ ਰਹੀ ਸੀ। ਕਸਟਨਰ ਦੇ ਤਿੰਨ ਸਾਲ ਦੇ ਕਾਰਜਕਾਲ 'ਚ ਭਾਰਤ ਨੇ ਆਸਟਰੇਲੀਆ ਅਤੇ ਇੰਗਲੈਂਡ ਦੀ ਸੀਰੀਜ਼ ਜਿੱਤੀ ਅਤੇ ਦੱਖਣੀ ਅਫਰੀਕਾ ਤੋਂ ਟੈਸਟ ਸੀਰੀਜ਼ ਡਰਾਅ ਕਰਾਈ ਜਦੋਂ ਕਿ ਵਿਸ਼ਵ ਕੱਪ ਉਸ ਦੀ ਵੱਡੀ ਉਪਲੰਬਧੀ ਰਿਹਾ ਜਿਸ ਦੇ ਠੀਕ ਬਾਅਦ ਉਹ ਆਪਣੇ ਅਹੁੱਦੇ ਤੋਂ ਹੱਟ ਗਿਆ ਸੀ।
ਕੁੰਬਲੇ ਦੇ ਅਸਤੀਫੇ ਤੋਂ ਬਾਅਦ ਇਕ ਵਾਰ ਫਿਰ ਨਾਂ ਇਸ ਅਹੁੱਦੇ ਲਈ ਸਾਹਮਣੇ ਆ ਰਿਹਾ ਹੈ ਪਰ ਸਾਬਕਾ ਦੱਖਣੀ ਅਫਰੀਕੀ ਕੋਚ ਨੇ ਇਸ ਖਬਰਾਂ ਦਾ ਖੰਡਨ ਕੀਤਾ ਹੈ। ਉਸ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਅਹੁੱਦੇ ਲਈ ਇਖ ਵਾਰ ਫਿਰ ਤੋਂ ਮੇਰੇ ਨਾਂ ਦੀ ਚਰਚਾ ਹੋ ਰਹੀ ਹੈ ਪਰ ਮੈਂ ਫਿਲਹਾਲ ਭਾਰਤੀ ਟੀਮ ਦੇ ਨਾਲ ਤਿੰਨਾਂ ਫਾਰਮੈਟਾਂ 'ਚ ਪੂਰਾਂ ਸਮਾਂ ਕੰਮ ਕਰਨ ਦੀ ਸਥਿਤੀ 'ਚ ਨਹੀਂ ਹਾਂ। ਹਾਲਾਕਿ ਪਹਿਲਾਂ ਭਾਰਤੀ ਟੀਮ ਦੇ ਨਾਲ ਮੇਰਾ ਕੋਚ ਦੇ ਰੂਪ 'ਚ ਅਨੁਭਵ ਕਾਫੀ ਵਧੀਆ ਰਿਹਾ ਸੀ।