ਗਰਸੀਆ ਨੇ ਸ਼ਾਰਾਪੋਵਾ ਨੂੰ ਪਹਿਲੇ ਦੌਰ ''ਚ ਹਰਾਇਆ

04/25/2018 10:24:44 AM

ਸਟੁਟਗਾਰਟ (ਬਿਊਰੋ)— ਮਾਰੀਆ ਸ਼ਾਰਾਪੋਵਾ ਨੂੰ ਸਟੁਟਗਾਰਡ ਗ੍ਰਾਂ ਪ੍ਰੀ ਦੇ ਪਹਿਲੇ ਦੌਰ 'ਚ ਫਰਾਂਸ ਦੀ ਛੇਵਾਂ ਦਰਜਾ ਪ੍ਰਾਪਤ ਕੈਰੋਲਿਨ ਗਰਸੀਆ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਗਰਸੀਆ ਨੇ ਪਹਿਲਾ ਸੈਟ ਗੁਆਉਣ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਸ਼ਾਰਾਪੋਵਾ ਨੂੰ 3-6, 7-6, 6-4 ਨਾਲ ਹਰਾਇਆ।

ਪੰਜ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਸ਼ਾਰਾਪੋਵਾ ਨੇ ਮੈਚ ਦੇ ਬਾਅਦ ਕਿਹਾ, ''ਇਹ ਉਹ ਨਤੀਜਾ ਨਹੀਂ ਹੈ ਜੋ ਮੈਂ ਚਾਹੁੰਦੀ ਸੀ ਪਰ ਮੈਂ ਇਸ ਮੈਚ ਦੇ ਸਕਾਰਾਤਮਕ ਪੱਖਾਂ 'ਤੇ ਧਿਆਨ ਦੇਵਾਂਗੀ। ਮੈਂ ਪਿਛਲੇ ਕੁਝ ਹਫਤਿਆਂ ਤੋਂ ਨਹੀਂ ਖੇਡੀ ਸੀ ਪਰ ਮੈਂ ਠੋਸ ਖੇਡ ਵਿਖਾਇਆ ਅਤੇ ਸਹੀ ਚੀਜ਼ਾਂ ਕੀਤੀਆਂ।'' ਗਰਸੀਆ ਅਗਲੇ ਦੌਰ 'ਚ ਯੂਕ੍ਰੇਨ ਦੀ ਕੁਆਲੀਫਾਇਰ ਮਾਰਤਾ ਕੋਸਤਯੁਕ ਨਾਲ ਭਿੜੇਗੀ ਜਿਨ੍ਹਾਂ ਨੇ ਐਂਟੋਨੀਆ ਲੋਟਨਰ ਨੂੰ 6-4, 6-1 ਨਾਲ ਹਰਾਇਆ।


Related News