ਸਾਹ ਘੁੱਟਣ ਵਾਲੀ ਹਵਾ ''ਚ ਖੇਡਣ ਲਈ ਗਾਂਗੁਲੀ ਨੇ ਭਾਰਤ-ਬੰਗਲਾਦੇਸ਼ ਖਿਡਾਰੀਆਂ ਦਾ ਕੀਤਾ ਧੰਨਵਾਦ

11/04/2019 3:34:55 PM

ਸਪੋਰਟਸ ਡੈਸਕ : ਮੁਸ਼ਫਿਕੁਰ ਰਹੀਮ ਦੇ ਅਰਧ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਐਤਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਮੇਜ਼ਬਾਨ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਉੱਥੇ ਹੀ ਮੈਚ ਤੋਂ ਪਹਿਲਾਂ ਖਤਰਨਾਕ ਲੈਵਲ ਨੂੰ ਪਾਰ ਕਰ ਚੁੱਕੇ ਦਿੱਲੀ ਦੇ ਪ੍ਰਦੂਸ਼ਣ ਕਾਰਨ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਹੋ ਸਕਦਾ ਹੈ ਮੈਚ ਰੱਦ ਹੋ ਜਾਵੇ ਜਦਕਿ ਗਾਂਗੁਲੀ ਕਹਿ ਚੁੱਕੇ ਸੀ ਕਿ ਮੈਚ ਦੇ ਵੈਨਿਊ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਮੈਚ ਉੱਥੇ ਹੀ ਹੋਵੇਗਾ। ਅਜਿਹੇ 'ਚ ਮੈਚ ਪੂਰਾ ਹੋਣ 'ਤੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਸ਼ਲ ਮੀਡੀਆ 'ਤੇ ਭਾਰਤ ਅਤੇ ਬੰਗਲਾਦੇਸ਼ ਦੀ ਟੀਮ ਨੂੰ ਧੰਨਵਾਦ ਕੀਤਾ।

ਦਰਅਸਲ, ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਮੈਚ ਤੋਂ ਪਹਿਲਾਂ ਪ੍ਰੈਕਟਿਸ ਬੰਗਲਾਦੇਸ਼ ਟੀਮ ਦੇ ਕੁਝ ਖਿਡਾਰੀ ਅਤੇ ਸਪੋਰਟਸ ਸਟਾਫ ਮਾਸਕ ਪਹਿਨੇ ਦਿਸੇ ਸੀ। ਇਸ ਦੇ ਬਾਵਜੂਦ ਦੋਵੇਂ ਟੀਮਾਂ ਨੇ ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿਚ ਮੈਚ ਖੇਡਿਆ। ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੁਸ਼ਕਿਲ ਹਾਲਾਤਾਂ ਵਿਚ ਖੇਡਣ ਵਾਲੀਆਂ ਟੀਮਾਂ ਨੂੰ ਧੰਨਵਾਦ ਕੀਤਾ। ਖਾਸ ਤੌਰ 'ਤੇ ਬੰਗਲਾਦੇਸ਼ ਟੀਮ ਨੂੰ ਇਸ ਜਿੱਤ ਦੀ ਵਧਾਈ ਦਿੱਤੀ।