ਟੀਮ ਪ੍ਰਬੰਧਨ ਤੋਂ ਗਾਂਗੁਲੀ ਹੋਏ ਨਿਰਾਸ਼, ਕਿਹਾ ਇਨ੍ਹਾਂ ਦੋ ਕ੍ਰਿਕਟਰਾਂ ਦਾ ਸਹੀ ਇਸਤੇਮਾਲ ਨਹੀਂ ਹੋਇਆ

07/18/2018 7:52:03 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਆਪਣੇ ਦੋ ਬਿਹਤਰੀਨ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਅਜਿੰਕਯ ਰਹਾਨੇ ਦਾ ਸਹੀ ਤਰੀਕੇ ਨਾਲ ਖਿਆਲ ਨਾ ਰੱਖਣ ਲਈ ਭਾਰਤੀ ਟੀਮ ਪ੍ਰਬੰਧਨ ਨੂੰ ਲੰਮੇ ਹੱਥੀ ਲਿਆ ਹੈ। ਗਾਂਗੁਲੀ ਨੇ ਕਿਹਾ ਕਿ ਮੱਧਕ੍ਰਮ 'ਚ ਲਗਾਤਾਰ ਪ੍ਰਯੋਗ ਤੋਂ ਮਜਬੂਤ ਸਿਖਰ ਕ੍ਰਮ ਵਾਲੀ ਭਾਰਤੀ ਟੀਮ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ। ਕੱਲ ਲੀਡ੍ਰਸ 'ਚ ਇੰਗਲੈਂਡ ਖਿਲਾਫ ਤੀਜੇ ਅਤੇ ਆਖਰੀ ਵਨ ਡੇ 'ਚ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਗਾਂਗੁਲੀ ਨੇ ਕਿਹਾ ਕਿ ਭਾਰਤੀ ਟੀਮ ਸਿਖਰ ਬੱਲੇਬਾਜ਼ ਸ਼ਿਖਰ ਧਵਨ, ਰੋਹਿਤ ਸ਼ਰਮਾ, ਅਤੇ ਵਿਰਾਟ ਕੋਹਲੀ 'ਤੇ ਜ਼ਿਆਦਾ ਨਿਰਭਰ ਹੈ।


ਰਾਹੁਲ ਨੂੰ ਮਿਲੇ ਲਗਾਤਾਰ 15 ਮੈਚਾਂ 'ਚ ਮੌਕਾ
ਗਾਂਗੁਲੀ ਨੇ ਮੈਚ ਤੋਂ ਬਾਅਦ ਅਧਿਕਾਰਿਕ ਪ੍ਰੋਗਰਾਮ ਦੌਰਾਨ ਕਿਹਾ ਕਿ ਫਿਲਹਾਲ ਭਾਰਤ ਦੀ ਟੀਮ ਸਿਖਰ ਕ੍ਰਮ 'ਤੇ ਕਾਫੀ ਨਿਰਭਰ ਹੈ। ਜੇਕਰ ਤੁਸੀਂ ਸਿਖਰ ਕ੍ਰਮ ਲਈ ਦੌੜਾਂ ਨਹੀਂ ਬਣਾਉਦੇ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਇਹ ਵੱਡਾ ਮੁੱਦਾ ਹੈ। ਗਾਂਗੁਲੀ ਨੇ ਕਿਹਾ ਕਿ ਭਾਰਤੀ ਟੀਮ ਰਾਹੁਲ ਜਿਹੇ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਨਹੀਂ ਦੇ ਰਹੀ ਜਿਸ ਨੂੰ ਵਧੀਆ ਫਾਰਮ ਦੇ ਬਾਵਜੂਦ ਵੀ ਆਖਰੀ ਮੈਚ 'ਚ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਖਾਂ ਬੰਦ ਕਰਕੇ ਵੀ ਦੇਖੋ ਤਾਂ ਮੈਨੂੰ ਚੌਥੇ ਨੰਬਰ 'ਤੇ ਰਾਹੁਲ ਨਜ਼ਰ ਆਉਂਦਾ ਹੈ। ਤੁਹਾਡੇ ਸਿਖਰ 4 ਖਿਡਾਰੀ ਬਿਹਤਰੀਨ ਹੋਣੇ ਚਾਹੀਦੇ ਹਨ ਅਤੇ ਤੁਹਾਨੂੰ ਉਨ੍ਹਾਂ ਨਾਲ ਬਰਕਰਾਰ ਰਹਿਣਾ ਹੋਵੇਗਾ। ਗਾਂਗੁਲੀ ਨੇ ਕਿਹਾ ਕਿ ਉਹ (ਟੀਮ ਪ੍ਰਬੰਧਨ) ਫਿਲਹਾਲ ਜ਼ਿਆਦਾ ਮੌਕੇ ਨਹੀਂ ਦੇ ਰਹੇ। ਰਾਹੁਲ ਨੇ ਮੈਨਚੇਸਟਰ 'ਚ ਸ਼ਾਨਦਾਰ ਸੈਂਕੜਾ ਲਗਾਇਆ ਅਤੇ ਹੁਣ ਉਸ ਨੂੰ ਬਾਹਰ ਕਰ ਦਿੱਤਾ ਗਿਆ। ਇਸ ਤਰ੍ਹਾਂ ਤੁਸੀਂ ਖਿਡਾਰੀ ਤਿਆਰ ਨਹੀਂ ਕਰ ਸਕਦੇ। ਰਹਾਨੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਹੈ।


ਧੋਨੀ ਦੀ ਜਗ੍ਹਾ ਮਿਲੇ ਕਾਰਤਿਕ ਨੂੰ ਮੌਕਾ
ਉਸ ਨੇ ਕਿਹਾ ਕਿ ਇਹ ਟੀਮ ਦੇ ਦੋ ਬਿਹਤਰੀਨ ਬੱਲੇਬਾਜ਼ ਹਨ। ਟੀਮ ਕੋਲ ਚੌਥੇ ਅਤੇ ਪੰਜਵੇਂ ਨੰਬਰ 'ਤੇ ਬਿਹਤਰੀਨ ਬੱਲੇਬਾਜ਼ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ 6ਵੇਂ ਨੰਬਰ 'ਤੇ ਤੁਸੀਂ ਮਹਿੰਦਰ ਸਿੰਘ ਧੋਨੀ ਜਾ ਦਿਨੇਸ਼ ਕਾਰਤਿਕ ਨੂੰ ਚੁਣ ਸਕਦੇ ਹੋ ਅਤੇ ਸੱਤਵੇਂ ਨੰਬਰ 'ਤੇ ਹਾਰਦਿਕ ਹੋਵੇਗਾ। ਧੋਨੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਪ੍ਰਭਾਵਿਤ ਕਰਨ 'ਚ ਨਾਕਾਮ ਰਹੇ ਅਤੇ ਗਾਂਗੁਲੀ ਨੇ ਕਿਹਾ ਕਿ ਜੇਕਰ ਇਹ ਵਿਕਟਕੀਪਰ ਬੱਲੇਬਾਜ਼ 2019 ਵਿਸ਼ਵ ਕੱਪ ਲਈ ਟੀਮ ਦੀ ਪਸੰਦ ਹਨ ਤਾਂ ਉਨ੍ਹਾਂ ਨੂੰ ਆਪਣੇ ਖੇਡ 'ਚ ਸੁਧਾਰ ਕਰਨਾ ਹੋਵੇਗਾ।