ਧੋਨੀ ਨੂੰ ਮੈਂਟੋਰ ਨਿਯੁਕਤ ਕਰਨ ’ਤੇ ਬੋਲੇ ਗਾਂਗੁਲੀ, ਕਿਹਾ-2013 ਤੋਂ ਬਾਅਦ ਅਸੀਂ ਨਹੀਂ ਜਿੱਤੀ ICC ਟਰਾਫੀ

09/15/2021 5:25:18 PM

ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2021 ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ’ਚ ਸਾਬਕਾ ਵਿਕਟਕੀਪਰ ਬੱਲੇਬਾਜ਼ ਅਤੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਮੈਂਟੋਰ ਬਣਾਇਆ ਗਿਆ ਹੈ। ਉਨ੍ਹਾਂ ਨੇ ਇਸ ਮਾਮਲੇ ਵੱਲ ਧਿਆਨ ਖਿੱਚਿਆ। ਹਾਲ ਹੀ ’ਚ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਧੋਨੀ ਦੇ ਮੈਂਟੋਰ ਬਣਨ ਉੱਤੇ ਕਿਹਾ ਕਿ ਭਾਰਤ ਨੇ 2013 ਤੋਂ ਵਿਸ਼ਵ ਕੱਪ ਨਹੀਂ ਜਿੱਤਿਆ ਹੈ। ਗਾਂਗੁਲੀ ਨੇ ਇੱਕ ਅਖਬਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਸਿਰਫ ਵਿਸ਼ਵ ਕੱਪ ’ਚ ਟੀਮ ਦੀ ਮਦਦ ਕਰਨ ਲਈ ਹੈ। ਉਨ੍ਹਾਂ ਦਾ ਭਾਰਤ ਤੇ ਚੇਨਈ ਸੁਪਰ ਕਿੰਗਜ਼ ਲਈ ਟੀ-20 ਫਾਰਮੈੱਟ ’ਚ ਵਧੀਆ ਰਿਕਾਰਡ ਹੈ।

ਇਸ ਦੇ ਪਿੱਛੇ ਬਹੁਤ ਸੋਚ-ਵਿਚਾਰ ਹੋਈ ਹੈ। ਅਸੀਂ ਬਹੁਤ ਚਰਚਾ ਕੀਤੀ ਅਤੇ ਫਿਰ ਉਨ੍ਹਾਂ ਨੂੰ ਬੋਰਡ ’ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ। ਅਸੀਂ 2013 ਤੋਂ ਬਾਅਦ ਆਈ. ਸੀ. ਸੀ. ਟਰਾਫੀ ਨਹੀਂ ਜਿੱਤੀ ਹੈ। ਗਾਂਗੁਲੀ ਨੇ ਅੱਗੇ ਕਿਹਾ ਕਿ ਯਾਦ ਰੱਖੋ ਕਿ ਆਸਟ੍ਰੇਲੀਆ ’ਚ ਸਟੀਵ ਵਾਗ ਦੀ ਇਸੇ ਤਰ੍ਹਾਂ ਦੀ ਭੂਮਿਕਾ ਸੀ, ਜਦੋਂ ਉਨ੍ਹਾਂ ਨੇ ਪਿਛਲੀ ਵਾਰ ਇੰਗਲੈਂਡ ’ਚ ਏਸ਼ੇਜ਼ 2-2 ਨਾਲ ਡਰਾਅ ਕੀਤੀ ਸੀ। ਵੱਡੇ ਈਵੈਂਟਸ ’ਚ ਇਸ ਤਰ੍ਹਾਂ ਦੇ ਖਿਡਾਰੀ ਦੀ ਮੌਜੂਦਗੀ ਹਮੇਸ਼ਾ ਸਹਾਇਤਾ ਕਰਦੀ ਹੈ। ਭਾਰਤ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ 24 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗਾ ਅਤੇ ਇਹ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਹਾਈ ਪ੍ਰੋਫਾਈਲ ਟੂਰਨਾਮੈਂਟ ਦਾ ਸਭ ਤੋਂ ਜ਼ਿਆਦਾ ਉਡੀਕਿਆ ਜਾਣ ਵਾਲਾ ਮੁਕਾਬਲਾ ਹੈ।

Manoj

This news is Content Editor Manoj