ਗਾਂਗੁਲੀ ਮਾਮਲੇ ''ਚ ਲੋਕਪਾਲ ਨੇ ਕਿਹਾ-ਦੋਵੇਂ ਪੱਖ ਹੁਣ ਲਿਖਤੀ ਦਲੀਲ ਦੇਣਗੇ

04/20/2019 6:47:43 PM

ਨਵੀਂ ਦਿੱਲੀ—ਬੀ. ਸੀ. ਸੀ. ਆਈ. ਲੋਕਪਾਲ ਜੱਜ (ਰਿਟਾ.) ਡੀ. ਕੇ. ਜੈਨ ਨੇ ਸੌਰਭ ਗਾਂਗੁਲੀ ਵਿਰੁੱਧ ਹਿੱਤਾਂ ਦੇ ਟਕਰਾਅ ਦੇ ਮਾਮਲੇ ਵਿਚ ਸਾਬਕਾ ਕਪਤਾਨ ਤੇ ਤਿੰਨਾਂ ਸ਼ਿਕਾਇਤਕਰਤਾਵਾਂ ਨੂੰ ਲਿਖਤੀ ਦਲੀਲ ਦੇਣ ਲਈ ਕਿਹਾ ਹੈ। ਬੰਗਾਲ ਦੇ ਤਿੰਨ ਕ੍ਰਿਕਟਰ ਅਧਿਕਾਰੀਆਂ ਭਾਸਵਤੀ ਸ਼ਾਂਤੂਆ, ਅਭਿਜੀਤ ਮੁਖਰਜੀ ਤੇ ਰੰਜੀਤ ਸੀਲ ਨੇ ਦੋਸ਼ ਲਾਇਆ ਸੀ ਕਿ ਗਾਂਗੁਲੀ ਦੀ ਬੰਗਾਲ ਕ੍ਰਿਕਟ ਸੰਘ (ਕੈਬ) ਤੇ ਆਈ. ਪੀ. ਐੱਲ. ਫ੍ਰੈਂਚਾਇਜ਼ੀ ਦਿੱਲੀ ਕੈਪੀਟਲਸ ਦੇ ਸਲਾਹਕਾਰ ਦੀ ਭੂਮਿਕਾ ਸਿੱਧੇ ਤੌਰ 'ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। ਲੋਕਪਾਲ ਨੇ ਲਗਭਗ ਸਾਢੇ ਤਿੰਨ ਘੰਟੇ ਤਕ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਵਿਸ਼ਵਨਾਥ ਚੈਟਰਜੀ ਤੇ ਸ਼ਿਕਾਇਤਕਰਤਾ ਰੰਜੀਤ ਸੀਲ ਤੋਂ ਇਲਾਵਾ ਗਾਂਗੁਲੀ ਦੀਆਂ ਦਲੀਲਾਂ ਵੀ ਸੁਣੀਆਂ।