ਜੈਕਬ ਮਾਰਟਿਨ ਦੀ ਮਦਦ ਲਈ ਅੱਗੇ ਆਇਆ ਗਾਂਗੁਲੀ

01/21/2019 7:41:17 PM

ਕੋਲਕਾਤਾ- ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਸਾਬਕਾ ਭਾਰਤੀ ਕ੍ਰਿਕਟਰ ਜੈਕਬ ਮਾਰਟਿਨ ਦੀ ਮਦਦ ਲਈ ਅੱਗੇ ਆਇਆ ਹੈ, ਜਿਹੜਾ ਇਸ ਸਮੇਂ ਵਡੋਦਰਾ ਦੇ ਇਕ ਹਸਪਤਾਲ 'ਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ।  ਗਾਂਗੁਲੀ ਨੇ ਕਿਹਾ, ''ਮਾਰਟਿਨ ਤੇ ਮੈਂ ਟੀਮ ਦੇ ਸਾਥੀ ਰਹੇ ਹਾਂ ਤੇ ਮੈਂ ਉਸ ਨੂੰ ਇਕ ਸ਼ਾਂਤ, ਚੰਗੇ ਅਕਸ ਦੇ ਰੂਪ 'ਚ ਯਾਦ ਕਰਦਾ ਹਾਂ। ਮੈਂ ਮਾਰਟਿਨ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ  ਤੇ ਉਸ ਦੇ ਪਰਿਵਾਰ ਨੂੰ ਕਹਿੰਦਾ ਹਾਂ ਕਿ ਉਹ ਇਕੱਲੇ ਨਹੀਂ ਹਨ, ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ।''
ਇਸ ਦੇ ਇਲਾਵਾ ਬੜੌਦਾ ਕ੍ਰਿਕਟ ਸੰਘ ਨੇ ਵੀ ਅੱਗੇ ਆ ਕੇ 3 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਬੜੌਦਾ ਸੰਘ ਦੇ ਸਾਬਕਾ ਸਕੱਤਰ ਸੰਜੇ ਪਟੇਲ ਮਾਰਟਿਨ ਦੇ ਪਰਿਵਾਰ ਦੀ ਮਦਦ ਕਰਨ ਵਾਲੇ ਪਹਿਲੇ ਲੋਕਾਂ 'ਚੋਂ ਸੀ। ਇਸ ਦੇ ਇਲਾਵਾ ਪਟੇਲ ਨੂੰ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਤੋਂ ਵੀ ਮਦਦ ਦਾ ਭਰੋਸਾ ਮਿਲਿਆ ਹੈ। ਮਾਰਟਿਨ ਦੇ ਪਰਿਵਾਰ ਦੀ ਮਦਦ ਲਈ ਜ਼ਹੀਰ ਖਾਨ, ਇਰਫਾਨ ਪਠਾਨ, ਯੂਸਫ ਪਠਾਨ ਤੇ ਮੁਨਾਫ ਪਟੇਲ ਵੀ ਅੱਗੇ ਆਏ ਹਨ।