ਗਾਂਗੁਲੀ ਦਾ ਵੱਡਾ ਖੁਲਾਸਾ, ਮੈਂ ਭਾਰਤ ਦਾ ਕੋਚ ਬਣਨ ਲਈ ''ਬੇਚੈਨ'' ਸੀ ਪਰ...

11/25/2017 1:08:06 AM

ਕੋਲਕਾਤਾ— ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਇਕ ਖਾਸ ਗੱਲ ਦੱਸੀ, ਜਿਸ ਦੇ ਬਾਰੇ 'ਚ ਉਸਦੇ ਬੇਹੱਦ ਕਰੀਬੀ ਲੋਕ ਹੀ ਜਾਣਦੇ ਹੋਣਗੇ। ਸੌਰਵ ਨੇ ਕਿਹਾ ਕਿ ਉਹ ਰਾਸ਼ਟਰੀ ਕੋਚ ਬਣਨ ਦੇ ਲਈ 'ਬੇਚੈਨ' ਸੀ ਪਰ ਆਖਰ 'ਚ ਇਕ ਪ੍ਰਬੰਧਕ ਬਣ ਗਿਆ। ਗਾਂਗੁਲੀ ਨੇ ਕਿਹਾ ਕਿ ਸਾਨੂੰ ਉਹੀ ਕਰਨਾ ਚਾਹੀਦਾ ਜੋ ਅਸੀਂ ਕਰ ਸਕਦੇ ਹਾਂ ਤੇ ਨਤੀਜੇ ਦੇ ਬਾਰੇ 'ਚ ਨਹੀਂ ਸੋਚਣਾ ਚਾਹੀਦਾ। ਤੁਹਾਨੂੰ ਨਹੀਂ ਪਤਾ ਕਿ ਜ਼ਿੰਦਗੀ ਤੁਹਾਨੂੰ ਕਿੱਥੇ ਤੱਕ ਲੈ ਕੇ ਜਾ ਸਕਦੀ ਹੈ। ਮੈਂ 1999 'ਚ ਆਸਟਰੇਲੀਆ ਗਿਆ ਸੀ, ਮੈਂ ਉਸ ਸਮੇਂ ਉਪ ਕਪਤਾਨ ਵੀ ਨਹੀਂ ਸੀ। ਸਚਿਨ ਤੇਂਦੁਲਕਰ ਕਪਤਾਨ ਸੀ ਤੇ 3 ਮਹੀਨੇ 'ਚ ਮੈਂ ਭਾਰਤੀ ਟੀਮ ਦਾ ਕਪਤਾਨ ਬਣ ਗਿਆ।
ਸੌਰਵ ਨੇ ਕੋਚ ਗ੍ਰੇਗ ਚੈਪਲ ਦੇ ਨਾਲ ਵਿਵਾਦਮਈ ਘਟਨਾ ਦੇ ਬਾਰੇ ਵੀ ਗੱਲ ਬਾਤ ਕੀਤੀ ਤੇ ਉਨ੍ਹਾਂ ਨੇ ਕਿਉਂ ਹੱਟਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਜਦੋਂ ਮੈਂ 2008 'ਚ ਸੰਨਿਆਸ ਦਾ ਐਲਾਨ ਕੀਤਾ ਸੀ ਤਾਂ ਸਚਿਨ ਲੰਚ 'ਤੇ ਆਏ ਤੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਕਿਉਂ ਲਿਆ? ਤਾਂ ਮੈਂ ਕਿਹਾ ਕਿ ਕਿਉਂਕਿ ਮੈਂ ਹੁਣ ਹੋਰ ਨਹੀਂ ਖੇਡਣਾ ਚਾਹੁੰਦਾ। ਉਨ੍ਹਾਂ ਨੇ ਕਿਹਾ ਕਿ ਤਸੀਂ ਜਿਸ ਲੈਅ 'ਚ ਖੇਡ ਰਹੇ ਹੋ ਉਸ 'ਚ ਤੁਹਾਨੂੰ ਦੇਖਣਾ ਬਹੁਤ ਵਧੀਆ ਹੈ। ਪਿਛਲੇ 3 ਸਾਲ ਤੁਹਾਡੇ ਲਈ ਸਰਵਸ਼੍ਰੇਸਠ ਰਹੇ ਹਨ।