ਖੇਡ ਜ਼ਿੰਦਗੀ ਦਾ ਇਕ ਜਜ਼ਬਾ, ਗ਼ਲਤੀਆਂ ਨੂੰ ਸੁਧਾਰਕੇ ਕਾਮਯਾਬੀ ਹਾਸਲ ਕਰਨ ਦਾ ਰਸਤਾ

12/04/2020 10:40:46 AM

ਅਸ਼ੀਆ ਪੰਜਾਬੀ

ਜ਼ਿੰਦਗੀ ਇੱਕ ਖੇਡ ਹੈ ਅਤੇ ਸਫਲਤਾ-ਅਸਫ਼ਲਤਾ ਇਸਦਾ ਅਭਿੰਨ ਅੰਗ ਹੈ, ਜੋ ਇਸਨੂੰ ਵਧੇਰੇ ਰੋਮਾਂਚਕ ਬਣਾਉਂਦੀਆਂ ਹਨ। ਕੁਝ ਲੋਕ ਇਸ ਖੇਡ ਤੋਂ ਅਣਜਾਣ ਹੁੰਦੇ ਹੋਏ ਅਸਫ਼ਲਤਾਵਾਂ ਨੂੰ ਆਪਣਾ ਦੁਸ਼ਮਣ ਸਮਝ ਬੈਠਦੇ ਹਨ ਪਰ ਅਸਲ 'ਚ ਇਹ ਸਾਨੂੰ ਸਬਕ ਸਿਖਾਉਂਦੀਆਂ ਹਨ। ਇਨਸਾਨ ਆਪਣੀਆਂ ਗ਼ਲਤੀਆਂ ਤੋਂ ਹਮੇਸ਼ਾ ਕੁਝ ਨਾ ਕੁਝ ਜ਼ਰੂਰ ਸਿੱਖਦਾ ਹੈ। ਅਸਫ਼ਲਤਾ ਸਾਡੇ ਲਈ ਇੱਕ ਅਜਿਹਾ ਸਬਕ ਲੈ ਕੇ ਆਉਂਦੀ ਹੈ, ਜੋ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਸਾਡੇ ਲਈ ਕੁਝ ਵੀ ਅਸੰਭਵ ਨਹੀਂ ਹੈ। ਇਹ ਭਰੋਸਾ ਸਾਨੂੰ ਰਸਤਾ ਵਿਖਾਉਂਦਾ ਹੈ ਜਿਸ 'ਤੇ ਚੱਲਕੇ ਅਸੀਂ ਉਹ ਸਭ ਹਾਸਲ ਕਰ ਸਕਦੇ ਹਾਂ, ਜਿਸਦਾ ਸੁਫ਼ਨਾ ਵੇਖਦੇ ਹੋਈਏ। 

ਜ਼ਿੰਦਗੀ 'ਚ ਖੁਦ ਨੂੰ ਬਣਾਓ ਮਜ਼ਬੂਤ 
ਇਸ ਲਈ ਜ਼ਿੰਦਗੀ 'ਚ ਖੁਦ ਨੂੰ ਮਜ਼ਬੂਤ ਬਣਾਓ। ਜੇਕਰ ਕੁਝ ਹਾਸਲ ਕਰਨ 'ਚ ਅਸਫ਼ਲ ਹੁੰਦੇ ਵੀ ਹੋ ਤਾਂ ਸ਼ਿਕਾਇਤ ਕਰਨ ਦੀ ਬਜਾਏ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸਫ਼ਲ ਕਿਉਂ ਹੋ ਰਹੇ ਹਾਂ? ਆਮ ਤੌਰ ’ਤੇ ਅਸਫ਼ਲਤਾ ਹੋਣ ਦੇ ਦੋ ਹੀ ਕਾਰਨ ਹੋ ਸਕਦੇ ਹਨ : ਜਾਂ ਤੁਸੀਂ ਇੰਨੇ ਕਾਬਿਲ ਹੀ ਨਹੀਂ ਹੋਏ ਕਿ ਆਪਣਾ ਟੀਚਾ ਪ੍ਰਾਪਤ ਕਰ ਸਕੋ ਜਾਂ ਫਿਰ ਆਪਣਾ ਸਬਰ ਕਰ ਚੁੱਕੇ ਹੋ ਅਤੇ ਸਮੇਂ ਤੋਂ ਪਹਿਲਾਂ ਹੀ ਢੇਰੀ ਖਾ ਚੁੱਕੇ ਹੋ। ਇਸ ਲਈ ਹਮੇਸ਼ਾ ਯਾਦ ਰੱਖੋ ਅਸਫ਼ਲਤਾ ਦਾ ਮਤਲਬ ਇਹ ਨਹੀਂ ਕਿ ਸਭ ਖ਼ਤਮ ਹੋ ਚੁੱਕਿਆ ਹੈ ਸਗੋਂ ਕਈ ਵਾਰ ਨਵੀਂ ਸ਼ੁਰੂਆਤ ਵੀ ਹੋ ਸਕਦੀ ਹੈ, ਜੋ ਸਾਨੂੰ ਜਜ਼ਬਾ ਦਿੰਦੀ ਹੈ ਵਧੇਰੇ ਮਿਹਨਤ ਕਰ ਸਫ਼ਲਤਾ ਹਾਸਲ ਕਰਨ ਦਾ। 

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਅਸਫ਼ਲ ਹੋਣ ਦੇ ਬਾਵਜੂਦ ਨਾ ਛੱਡੋ ਹੌਂਸਲਾ 
ਇਤਿਹਾਸ ਦੇ ਪੰਨਿਆਂ 'ਤੇ ਝਾਤ ਮਾਰੀਏ ਤਾਂ ਕੁਝ ਅਜਿਹੇ ਚਿਹਰੇ ਨਜ਼ਰੀਂ ਪੈਂਦੇ ਹਨ, ਜਿਨ੍ਹਾਂ ਨੇ ਅਸਫ਼ਲ ਹੋਣ ਦੇ ਬਾਵਜੂਦ ਹੌਂਸਲਾ ਨਹੀਂ ਛੱਡਿਆ ਅਤੇ ਕੜੀ ਮਿਹਨਤ ਤੋਂ ਬਾਅਦ ਬਾਜ਼ੀ ਮਾਰੀ। ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸ ਫਹਿਰਿਸਤ 'ਚ ਪਹਿਲਾ ਨਾਂ ਆਉਂਦਾ ਹੈ ਅਮਰੀਕਾ ਦੇ ਕਲਾਕਾਰੀ ਜਿਮਨਾਸਟ ਪਾਲ ਹੱਮ ਦਾ, ਜਿਸਨੇ ਸਾਲ 2004 'ਚ ਅਥੇਨਜ਼ ਵਿਖੇ ਹੋਣ ਵਾਲੀਆਂ ਸਮਰ ਓਲੰਪਿਕ ਖੇਡਾਂ 'ਚ ਆਲ-ਅਰਾਊਂਡ ਤਮਗਾ ਹਾਸਲ ਕੀਤਾ ਸੀ, ਜਿਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। 

ਪੜ੍ਹੋ ਇਹ ਵੀ ਖ਼ਬਰ -  UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਆਲ-ਅਰਾਊਂਡ ਮੁਕਾਬਲਾ
ਦਰਅਸਲ ਆਲ-ਅਰਾਊਂਡ ਮੁਕਾਬਲੇ ਵਿੱਚ ਪਹਿਲੇ 3 ਚੱਕਰਾਂ ਦੌਰਾਨ ਪਾਲ ਦੀ ਸਥਿਤੀ ਬੇਹੱਦ ਮਜ਼ਬੂਤ ਸੀ ਪਰ ਕਲਾਬਾਜ਼ੀ ਦੌਰਾਨ ਉਹ ਜੱਜਾਂ ਦੀ ਬੈਂਚ ਦੇ ਨੇੜੇ ਡਿੱਗ ਗਿਆ। ਇਸ ਸਦਕਾ ਉਹ 12ਵੇਂ ਨੰਬਰ ’ਤੇ ਚਲਾ ਗਿਆ ਪਰ ਹੋਰ ਜਿਮਨਾਸਟਾਂ ਦੀ ਗ਼ਲਤੀ ਦੇ ਚਲਦੇ ਉਹ ਚੌਥੇ ਨੰਬਰ 'ਤੇ ਰਿਹਾ ਪਰ ਉਸਦੀ ਇਸ ਜਿੱਤ ਨੂੰ ਲੈਕੇ ਕਾਫੀ ਵਿਵਾਦ ਹੋਇਆ। ਇਸ ਘਟਨਾ ਤੋਂ ਬਾਅਦ ਪਾਲ ਛੁੱਟੀ 'ਤੇ ਚਲਾ ਗਿਆ। ਉਸ ਨੇ ਖੂਬ ਮਿਹਨਤ ਕੀਤੀ ਅਤੇ 2008 ਦੀਆਂ ਓਲੰਪਿਕ ਖੇਡਾਂ ਵਿੱਚ ਵਾਪਸੀ ਕਰ ਜ਼ਬਰਦਸਤ ਪ੍ਰਦਰਸ਼ਨ ਕੀਤਾ। 

1972 ਦੀਆਂ ਖੇਡਾਂ ਵਿਚ ਵੀਰਨ
1972 ਦੀਆਂ ਖੇਡਾਂ ਵਿਚ ਵੀਰਨ 10,000 ਮੀਟਰ ਦੀ ਦੌੜ ਦੌਰਾਨ ਡਿੱਗ ਪਿਆ। ਇਸਦੇ ਬਾਵਜੂਦ ਉਹ ਤੇਜ਼ੀ ਨਾਲ ਭੱਜਿਆ ਪਰ ਫਿਰ ਵੀ 50 ਮੀਟਰ ਦੀ ਦੂਰੀ ’ਤੇ ਹਾਰ ਗਿਆ। ਇਸ ਹਾਰ ਤੋਂ ਬਾਅਦ ਵੀਰਨ ਨੇ ਮਿਹਨਤ ਅਤੇ ਹੌਸਲੇ ਦਾ ਲੜ ਨਹੀਂ ਛੱਡਿਆ। ਉਸਨੇ ਆਪਣਾ ਧਿਆਨ ਓਲੰਪਿਕ ਦੇ ਮੁਕਾਬਲੇ ’ਤੇ ਕੇਂਦ੍ਰਿਤ ਕੀਤਾ ਅਤੇ ਸਿਖਲਾਈ ਸ਼ੁਰੂ ਕਰ ਦਿੱਤੀ। ਮਿਹਨਤ ਦਾ ਨਤੀਜਾ ਹੀ ਸੀ ਕਿ 1974 ਦੇ ਯੂਰਪੀਅਨ ਚੈਂਪੀਅਨਸ਼ਿਪਾਂ ਵਿਚ 5000 ਮੀਟਰ ਦੇ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। ਉਸਨੇ ਅੰਤਮ ਓਲੰਪਿਕ ਪ੍ਰਦਰਸ਼ਨ ਮਾਸਕੋ ਵਿਚ 1980 ਦੀਆਂ ਖੇਡਾਂ ਦੌਰਾਨ ਕੀਤਾ, ਜਿੱਥੇ 10,000 ਮੀਟਰ ਦੀ ਦੂਰੀ 'ਤੇ 5ਵਾਂ ਸਥਾਨ ਹਾਸਲ ਕੀਤਾ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਜਿੱਤਣ ਦਾ ਜਜ਼ਬਾ ਦਿੰਦੀਆਂ ਹਨ ‘ਅਸਫਲਤਾਵਾਂ’
ਬੇਸ਼ਕ, ਅਸਫਲਤਾਵਾਂ ਸਾਨੂੰ ਜਿੱਤਣ ਦਾ ਜਜ਼ਬਾ ਦਿੰਦੀਆਂ ਹਨ। ਇਸ ਦੀ ਇੱਕ ਵੱਡੀ ਉਦਾਹਰਣ ਹੈ ਆਸਟ੍ਰੇਲੀਆ ਦੀ ਚੈਂਪੀਅਨ ਘੋੜਸਵਾਰ ਗਿਲੇਨ ਰਾਲਟਨ, ਜਿਸਨੇ 1987 ਵਿਚ 2,000 ਡਾਲਰ ਵਿਚ ਇਕ ਘੋੜਾ ਖ਼ਰੀਦਿਆ, ਜਿਸਦਾ ਨਾਂ ਉਸਨੇ ਪੱਛਮੀ ਆਸਟ੍ਰੇਲੀਆ ਵਿਚ ਪੇਪਰਮਿੰਟ ਗਰੋਵ ਦੇ ਨਾਮ ’ਤੇ ਪੇਪਰਮਿੰਟ ਗਰੋਵ ਰੱਖਿਆ। 1992 ਵਿਚ, ਉਹ ਆਸਟ੍ਰੇਲੀਆਈ ਓਲੰਪਿਕ ਟੀਮ ਦੇ ਹੋਏ ਚੋਣ ਟਰਾਇਲਾਂ ਵਿਚ ਟੀਮ ਦੇ ਸਾਰੇ ਪੁਰਸ਼ ਮੈਂਬਰਾਂ ਨੂੰ ਮਾਤ ਦੇਣ ਤੋਂ ਬਾਅਦ ਆਖ਼ਰੀ ਮਿੰਟਾਂ ਵਿਚ ਸ਼ਾਮਲ ਹੋਈ ਸੀ। 

ਪੜ੍ਹੋ ਇਹ ਵੀ ਖ਼ਬਰ - ਲਖਨਊ ਤੋਂ ਸਿਖਲਾਈ ਲੈ ਕੇ ਗੁੜ ਬਣਾਉਣ ਦਾ ਬਾਦਸ਼ਾਹ ਬਣਿਆ ਪੰਜਾਬ ਦਾ ਕਿਸਾਨ ‘ਮਨਧੀਰ ਸਿੰਘ’

ਆਸਟ੍ਰੇਲੀਆਈ ਟੀਮ 1992 ਬਾਰਸੀਲੋਨਾ ਓਲੰਪਿਕ ’ਚ
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਟੀਮ 1992 ਬਾਰਸੀਲੋਨਾ ਓਲੰਪਿਕ ਵਿਚ ਸੋਨ ਤਮਗਾ ਜਿੱਤਣ 'ਚ ਕਾਮਯਾਬ ਹੋਈ ਸੀ ਅਤੇ ਰਾਲਟਨ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਘੋੜਸਵਾਰ ਰਹੀ। 1996 ਦੇ ਐਟਲਾਂਟਾ ਓਲੰਪਿਕ ਵਿਚ ਉਸ ਨੂੰ ਟੀਮ ਲਈ ਚੁਣਿਆ ਗਿਆ ਸੀ ਪਰ ਆਖਰੀ ਪਲਾਂ ਦੌਰਾਨ ਉਸਦਾ ਘੋੜਾ ਤਿਲਕ ਗਿਆ। ਇਸਦੇ ਬਾਵਜੂਦ, ਉਸਨੇ ਪੇਪਰਮੈਂਟ ਗਰੋਵ 'ਤੇ ਸਵਾਰ ਹੋ ਕੇ 15 ਹੋਰ ਛਾਲਾਂ ਮਾਰੀਆਂ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸਨੇ ਦਵਾਈਆਂ ਖਾਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਅਗਲੇ ਦਿਨ ਦੇ ਮੁਕਾਬਲੇ 'ਚ ਹਿੱਸਾ ਲੈਣਾ ਚਾਹੁੰਦੀ ਸੀ। ਉਸਦਾ ਇਹ ਜਜ਼ਬਾ ਉਸਦੀ ਟੀਮ ਲਈ ਇੱਕ ਪ੍ਰੇਰਣਾ ਸਾਬਤ ਹੋਇਆ, ਜਿਸ ਸਦਕਾ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ। 

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਜ਼ਿੰਦਗੀ ਜਿੱਤ ਹਾਰ ਦਾ ਸਿਲਸਿਲਾ 
ਜ਼ਾਹਿਰ ਹੈ ਜਦੋਂ ਤੱਕ ਤੁਹਾਡੇ ਅੰਦਰ ਮੁਸ਼ਕਲਾਂ ਤੋਂ ਪਾਰ ਜਿੱਤਣ ਦਾ ਜਜ਼ਬਾ ਹੈ, ਤੁਹਾਡੇ ਰਸਤੇ 'ਚ ਆਉਣ ਵਾਲੀ ਮੁਸੀਬਤ ਛੋਟੀ ਦਿਖੇਗੀ। ਉਂਝ ਵੀ ਜ਼ਿੰਦਗੀ ਜਿੱਤ ਹਾਰ ਦਾ ਸਿਲਸਿਲਾ ਹੈ, ਜਿਥੇ ਸਫ਼ਲਤਾ ਸਾਨੂੰ ਖੁਸ਼ੀ ਦਿੰਦੀ ਹੈ ਓਥੇ ਹੀ ਅਸਫ਼ਲਤਾਵਾਂ ਸਬਕ ਸਿਖਾਉਂਦੀਆਂ ਹਨ। ਗੁਰ ਦਿੰਦੀਆਂ ਹਨ, ਆਪਣੀਆਂ ਗ਼ਲਤੀਆਂ ਨੂੰ ਸੁਧਾਰਕੇ ਕਾਮਯਾਬੀ ਹਾਸਲ ਕਰਨ ਦਾ। ਇਸ ਲਈ ਕਦੇ ਵੀ ਅਸਫ਼ਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ,ਉਸਨੂੰ ਖਿੜੇ ਮੱਥੇ ਪ੍ਰਵਾਨ ਕਰ ਮਿਹਨਤ ਤੇ ਜ਼ੋਰ ਦੇਣਾ ਚਾਹੀਦਾ ਹੈ।

ਨੋਟ - ਕਾਮਯਾਬੀ ਹਾਸਲ ਕਰਨ ਲਈ ਗ਼ਲਤੀਆਂ ਨੂੰ ਸੁਧਾਰਨਾ ਕਿੰਨਾ ਜ਼ਰੂਰੀ? ਕੁਮੈਂਟ ਕਰਕੇ ਦਿਓ ਆਪਣੀ ਰਾਏ...

rajwinder kaur

This news is Content Editor rajwinder kaur