ਗੰਭੀਰ ਚਾਹੁੰਦੈ ਭਾਰਤੀ ਟੀਮ ਕਰੇ ਆਸਟਰੇਲੀਆ ਦਾ ਦੌਰਾ, BCCI ਨਿਭਾਏ ਭੂਮਿਕਾ

05/11/2020 7:22:25 PM

ਮੁੰਬਈ : ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਮੌਜੂਦ ਸੰਕਟ ਦੇ ਦੌਰ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਅਗੁਆ ਦੀ ਭੂਮਿਕਾ ਨਿਭਾਉਣੀ ਚਾਹੀਦਾ ਹੈ। ਉਸ ਨੇ ਕਿਹਾ ਕਿ ਜੇਕਰ ਇਸ ਸਾਲ ਦੇ ਆਖਿਰ ਵਿਚ ਰਾਸ਼ਟਰੀ ਟੀਮ ਆਸਟਰੇਲੀਆ ਦਾ ਦੌਰਾ ਕਰਦੀ ਹੈ ਤਾਂ ਇਸ ਨਾਲ ਉਸ ਦੇ ਮੰਨ ਰਾਸ਼ਟਰੀ ਟੀਮ ਆਸਟਰੇਲੀਆ ਦਾ ਦੌਰਾ ਕਰਦੀ ਹੈ ਤਾਂ ਇਸ ਨਾਲ ਉਸ ਦੇ ਮੰਨ ਵਿਚ ਬੋਰਡ ਨੂੰ ਲੈ ਕੇ ਸਨਮਾਨ ਹੋਰ ਵੱਧ ਜਾਵੇਗਾ। ਗੰਭੀਰ ਬੀ. ਸੀ. ਸੀ. ਆਈ. ਦੇ ਖਜ਼ਾਨਚੀ ਅਰੁਣ ਧੂਮਲ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਭਾਰਤੀ ਟੀਮ ਆਸਟਰੇਲੀਆ ਪਹੁੰਚਣ ਤੋਂ ਬਾਅਦ ਕੁਆਰੰਟਾਈਨ 'ਤੇ ਜਾ ਸਕਦੀ ਹੈ।

2 ਹਫਤੇ ਦੇ ਲਈ ਕੁਆਰੰਟਾਈਨ ਦੀ ਜ਼ਰੂਰਤ ਹਾਲਾਂਕਿ ਤਦ ਵੀ ਹੋਵੇਗੀ ਜਦੋਂ 2 ਪੱਖੀ ਸੀਰੀਜ਼ ਤੋਂ ਪਹਿਲਾਂ ਉੱਥੇ ਖੇਡੇ ਜਾਣ ਵਾਲੇ ਟੀ-20 ਵਰਲਡ ਕੱਪ ਦਾ ਆਯੋਜਨ ਨਹੀਂ ਹੋਵੇਗਾ। ਗੰਭੀਰ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ 'ਕ੍ਰਿਕਟ ਕਨੈਕਟਡ' ਵਿਚ ਕਿਹਾ ਬੀ. ਸੀ. ਸੀ. ਆਈ. ਵੱਲੋਂ ਇਹ ਇਕ ਬਹੁਤ ਹੀ ਹਾਂ ਪੱਖੀ ਸੰਕੇਤ, ਕਿਉਂਕਿ ਮੈਨੂੰ ਲਗਦਾ ਹੈ ਕਿ ਉਹ ਇਕ ਵੱਡੀ ਤਸਵੀਰ ਦੇਖ ਰਹੇ ਹਨ। ਇਸ ਨਾਲ ਪੂਰੇ ਦੇਸ਼ ਦਾ ਮੂਡ ਬਦਲ ਸਕਦਾ ਹੈ। 

ਉਸ ਨੇ ਕਿਹਾ ਕਿ ਆਸਟਰੇਲੀਆ ਸੀਰੀਜ਼ ਜਿੱਤਣਾ ਜ਼ਰੂਰੀ ਹੈ ਪਰ ਇਹ ਸਿਰਫ ਜਿੱਤਣ ਬਾਰੇ ਵਿਚ ਨਹੀਂ ਹੈ। ਇਸ ਨਾਲ ਭਾਰਤ ਹੀ ਨਹੀਂ ਆਸਟਰੇਲੀਆ ਵਿਚ ਵੀ ਹਾਂ ਪੱਖੀ ਮਾਹੌਲ ਬਣੇਗਾ। ਭਾਰਤੀ ਟੀਮ ਨੂੰ ਆਸਟਰੇਲੀਆ ਦੌਰੇ 'ਤੇ 4 ਟੈਸਟ ਮੈਚ ਖੇਡਣੇ ਚਾਹੀਦੇ ਹਨ। ਜੇਕਰ ਇਹ ਦੌਰਾ ਨਹੀਂ ਹੋਇਆ ਤਾਂ ਕ੍ਰਿਕਟ ਆਸਟਰੇਲੀਆ ਨੂੰ 300 ਮਿਲੀਅਨ ਡਾਲਰ (ਲੱਗਭਗ 14.74 ਅਰਬ ਰੁਪਏ) ਦਾ ਨੁਕਸਾਨ ਹੋਵੇਗਾ। ਗੰਭੀਰ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਨੇ ਆਸਟਰੇਲੀਆ ਦਾ ਦੌਰਾ ਕੀਤਾ ਤਾਂ ਮੇਰੇ ਮਨ ਵਿਚ ਬੀ. ਸੀ. ਸੀ. ਆਈ. ਦੇ ਲਈ ਸਨਮਾਨ ਹੋਰ ਵਧ ਜਾਵੇਗਾ। ਭਾਰਤ ਦੇ ਲਈ 58 ਟੈਸਟ ਅਤੇ 147 ਵਨ ਡੇ ਖੇਡਣ ਵਾਲੇ 38 ਸਾਲਾ ਗੌਤਮ ਗੰਭੀਰ ਨੇ ਇਸ ਮੌਕੇ 'ਤੇ ਆਈ. ਸੀ. ਸੀ. ਦੀ ਹਾਲ ਹੀ 'ਚ ਜਾਰੀ ਟੈਸਟ ਰੈਂਕਿੰਗ 'ਤੇ ਸਵਾਲ ਚੁੱਕਿਆ। ਇਸ ਰੈਂਕਿੰਗ ਵਿਚ ਭਾਰਤ ਨੂੰ ਹਟਾ ਕੇ ਆਸਟਰੇਲੀਆ ਪਹਿਲੇ ਸਥਾਨ 'ਤੇ ਆ ਗਿਆ ਹੈ।

Ranjit

This news is Content Editor Ranjit