ਗੰਭੀਰ ਦੀ ਦਿੱਲੀ ਟੀਮ ''ਚ ਵਾਪਸੀ

02/20/2018 2:58:04 AM

ਨਵੀਂ ਦਿੱਲੀ— ਧਾਕੜ ਬੱਲੇਬਾਜ਼ ਗੌਤਮ ਗੰਭੀਰ ਤੇ ਪ੍ਰਤਿਭਾਸ਼ਾਲੀ ਬੱਲੇਬਾਜ਼ ਹਿੰਮਤ ਸਿੰਘ ਦੀ ਵਿਜੇ ਹਜ਼ਾਰੇ ਟਰਾਫੀ ਇਕ ਦਿਨਾ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਲਈ ਦਿੱਲੀ ਦੀ ਟੀਮ 'ਚ ਵਾਪਸੀ ਹੋਈ ਹੈ। ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ ਦੀ ਸੀਨੀਅਰ ਚੋਣ ਕਮੇਟੀ ਤੇ ਕਪਤਾਨ ਇਸ਼ਾਂਤ ਸ਼ਰਮਾ ਨੇ ਕੁਆਰਟਰ ਫਾਈਨਲ ਮੁਕਾਬਲੇ ਲਈ ਸਰਵਸ੍ਰੇਸ਼ਠ ਟੀਮ ਦੀ ਚੋਣ ਕੀਤੀ ਹੈ ਪਰ ਅੰਡਰ-19 ਵਰਲਡ ਕੱਪ ਦੇ ਫਾਈਨਲ ਵਿਚ ਮੈਚ ਜੇਤੂ ਸੈਂਕੜਾ ਬਣਾਉਣ ਵਾਲੇ ਮਨਜੋਤ ਕਾਲੜਾ ਨੂੰ ਸਟੈਂਡ ਬਾਈ ਰੱਖਿਆ ਗਿਆ ਹੈ।