ਧੋਨੀ ਦੇ ਫੌਜ ਨਾਲ ਸਮਾਂ ਬਿਤਾਉਣ ਦੇ ਫੈਸਲੇ ''ਤੇ ਕਪਿਲ ਦੇਵ ਤੇ ਗੰਭੀਰ ਨੇ ਕੀਤੀ ਤਰੀਫ

07/26/2019 6:01:43 PM

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ  ਦੇ ਫੌਜ ਦੇ ਨਾਲ ਦੋ ਮਹੀਨੇ ਗੁਜ਼ਾਰਨੇ ਦੇ ਫੈਸਲੇ ਦੀ ਵਿਸ਼ਵ ਜੇਤੂ ਕਪਤਾਨ ਕਪਿਲ ਦੇਵ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਤਰੀਫ ਕੀਤੀ ਹੈ ਤੇ ਕਿਹਾ ਹੈ ਕਿ ਧੋਨੀ ਦਾ ਇਹ ਫੈਸਲਾ ਦੇਸ਼ ਦੇ ਕਈ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਸਾਬਕਾ ਕ੍ਰਿਕਟਰ ਤੇ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਗੌਤਮ ਗੰਭੀਰ ਪਹਿਲਾਂ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਧੋਨੀ ਨੂੰ ਫੌਜ ਦੀ ਵਰਦੀ ਉਦੋਂ ਪਹਿਨਣੀ ਚਾਹੀਦੀ ਹੈ ਜਦੋਂ ਉਹ ਫੌਜ ਲਈ ਕੁੱਝ ਕਰਨ , ਪਰ ਹੁਣ ਗੰਭੀਰ ਨੇ ਧੋਨੀ ਦੇ ਫੌਜ ਨਾਲ ਸਮਾਂ ਗੁਜ਼ਾਰਨੇ ਦੇ ਕਦਮ ਨੂੰ ਇਤਿਹਾਸਿਕ ਦੱਸਿਆ ਹੈ।  ਗੰਭੀਰ ਨੇ ਸਮਾਚਾਰ ਚੈਨਲ ਏ. ਬੀ. ਪੀ ਨਿਊਜ਼ ਦੁਆਰਾ ਕਰਗਿਲ ਲੜਾਈ ਦੇ 20 ਸਾਲ ਪੂਰੇ ਹੋਣ 'ਤੇ ਆਯੋਜਿਤ ਕੀਤੇ ਗਏ ਸਿਖਰ ਸਮੇਲਨ ਦੇ ਦੌਰਾਨ ਕਿਹਾ, ਧੋਨੀ ਦਾ ਇਹ ਕਦਮ ਕਮਾਲ ਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਫੌਜ ਦੇ ਪ੍ਰਤੀ ਕਿੰਨੇ ਸਮਰਪਿਤ ਤੇ ਗੰਭੀਰ ਹਨ। ਧੋਨੀ ਦਾ ਇਹ ਕਦਮ ਦੇਸ਼ ਦੇ ਕਈ ਨੌਜਵਾਨਾ ਲਈ ਪ੍ਰੇਰਨਾ ਦਾ ਕੰਮ ਕਰੇਗਾ ਤੇ ਨੌਜਵਾਨ ਫੌਜ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਣਗੇ। ਗੰਭੀਰ ਦੀ ਗੱਲ ਨੂੰ ਭਾਰਤ ਨੂੰ ਪਹਿਲਾ ਵਰਲਡ ਕੱਪ ਦਵਾਉਣ ਵਾਲੇ ਕਪਤਾਨ ਕਪਿਲ ਦੇਵ ਦਾ ਸਮਰਥਨ ਮਿਲਿਆ। ਕਪਿਲ ਨੇ ਕਿਹਾ, ਧੋਨੀ ਨੇ ਜੋ ਕੀਤਾ ਹੈ, ਉਹ ਵੱਡਾ ਫੈਸਲਾ ਹੈ। ਇਸ ਨਾਲ ਦੇਸ਼ ਦੇ ਨੌਜਵਾਨ ਪ੍ਰੇਰਿਤ ਹੋਵੇਗਾ। ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਕੁਝ ਸਮਾਂ ਫੌਜ 'ਚ ਜਰੂਰ ਗੁਜ਼ਾਰਨਾ ਚਾਹੀਦਾ ਹੈ, ਜਿਸ ਦੇ ਨਾਲ ਦੇਸ਼ ਦਾ ਭਲਾ ਹੋ ਸਕੇ ਤੇ ਨੌਜਵਾਨਾਂ ਨੂੰ ਨਵੀਂ ਸਿਖ ਮਿਲ ਸਕੇ।