ਲਾਕਡਾਊਨ ''ਚ ਸ਼ਰਾਬ ਦਾ ਠੇਕਾ ਖੁੱਲ੍ਹਿਆ ਤਾਂ ਰਵੀ ਸ਼ਾਸਤਰੀ ''ਤੇ ਬਣੇ ਮਜ਼ੇਦਾਰ ਮੀਮ

05/04/2020 7:23:06 PM

ਨਵੀਂ ਦਿੱਲੀ— ਕੋਰੋਨਾਵਾਇਰਸ ਵਿਰੁੱਧ ਜੰਗ ਦੇ ਚਲਦੇ ਭਾਰਤ 'ਚ ਹੁਣ 17 ਮਈ ਤਕ ਲਾਕਡਾਊਨ ਜਾਰੀ ਰਹੇਗਾ। ਹਾਲਾਂਕਿ ਇਸ ਦੌਰਾਨ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਇਹ ਸਾਰੀਆਂ ਛੂਟ ਇਸ ਆਧਾਰ 'ਤੇ ਤੈਅ ਹੋਵੇਗੀ ਕਿ ਤੁਹਾਡਾ ਇਲਾਕਾ ਜਾਂ ਜ਼ਿਲ੍ਹਾ ਕਿਸ ਜੋਨ 'ਚ ਆਉਂਦਾ ਹੈ। ਨਾਲ ਹੀ ਲਾਕਡਾਊਨ ਦੇ ਤੀਜੇ ਪੜਾਅ 'ਚ ਸ਼ਰਾਬ ਤੇ ਪਾਨ ਦੀਆਂ ਦੁਕਾਨਾਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਲੋਕ ਟਵਿੱਟਰ 'ਕੇ ਸ਼ਰਾਬ ਦੀ ਦੁਕਾਨ 'ਚ ਭੀੜ ਨੂੰ ਲੈ ਕੇ ਟਵੀਟ ਕਰਨ ਲੱਗੇ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸ਼ਰਾਬ ਦੀ ਦੁਕਾਨ ਦੇ ਬਾਹਰ ਲੋਕ ਬਹੁਤ ਸੰਖਿਆਂ 'ਚ ਇਕੱਠੇ ਹੋ ਗਏ ਹਨ। ਇਸ ਦੇ ਨਾਲ-ਨਾਲ ਲੋਕਾਂ ਨੇ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਲੈ ਕੇ ਵੀ ਮੀਮ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਰਵੀ ਸ਼ਾਸਤਰੀ ਨੂੰ ਲੈ ਕੇ ਬਣਾਇਆ ਗਿਆ ਮੀਮ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
ਦੇਖੋਂ ਰਵੀ ਸ਼ਾਸਤਰੀ ਦੇ ਮੀਮ—

 

Gurdeep Singh

This news is Content Editor Gurdeep Singh