ਭੱਜੀ ਨੇ ਸ਼ੇਅਰ ਕੀਤੀ ਫਨੀ ਹੇਅਰਕੱਟ ਲੁਕ, ਕਿਹਾ- ਕੋਰੋਨਾ ਹੋ ਜਾਵੇਗਾ ਕੰਫਿਊਜ਼

04/28/2020 7:31:18 PM

ਨਵੀਂ ਦਿੱਲੀ— ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਮਜ਼ੇਦਾਰ ਪੋਸਟ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਫੈਂਸ ਆਪਣਾ ਹਾਸਾ ਨਹੀਂ ਰੋਕ ਸਕਣਗੇ। ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਭੱਜੀ ਨੇ ਇਕ ਫਨੀ ਹੇਅਰਕੱਟ ਲੁਕ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਦੇਖ ਕੇ ਪਹਿਲੀ ਨਜ਼ਰ 'ਚ ਕੋਈ ਵੀ ਧੋਖਾ ਖਾ ਜਾਵੇਗਾ। ਦਰਅਸਲ ਹਰਭਜਨ ਸਿੰਘ ਨੇ ਜਿਸ ਹੇਅਰਕੱਟ ਦਾ ਫੋਟੋ ਸ਼ੇਅਰ ਕੀਤਾ ਹੈ। ਉਸ 'ਚ ਨਾਈ ਇਕ ਵਿਅਕਤੀ ਦੇ ਸਿਰ ਦੇ ਪਿੱਛੇ ਬਿਲਕੁਲ ਚਹਿਰੇ ਵਰਗਾ ਹੀ ਡਿਜ਼ਾਇਨ ਬਣਾ ਦਿੰਦਾ ਹੈ।

 
 
 
 
 
 
 
 
 
 
 
 
 
 

Just to confuse corona virus which side to enter from 🤪

A post shared by Harbhajan Turbanator Singh (@harbhajan3) on Apr 28, 2020 at 12:25am PDT


ਇਸ ਮਜ਼ੇਦਾਰ ਹੇਅਰਕੱਟ ਦਾ ਡਿਜ਼ਾਇਨ ਦੇਖ ਕੇ ਪਹਿਲੀ ਨਜ਼ਰ 'ਚ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਵੇਗਾ ਕਿ ਆਖਿਰ ਵਿਅਕਤੀ ਮੂੰਹ ਕਿਸ ਪਾਸੇ ਹੈ। ਹਰਭਜਨ ਸਿੰਘ ਨੇ ਇਸ ਫਨੀ ਹੇਅਰਕੱਟ ਦੇ ਡਿਜ਼ਾਇਨ ਦਾ ਫੋਟੋ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਭੱਜੀ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ 'ਸਿਰਫ ਕੋਰੋਨਾ ਵਾਇਰਸ ਨੂੰ ਕੰਫਿਊਜ਼ ਕਰਨ ਦੇ ਲਈ ਕਿ ਕਿਸ ਤਰ੍ਹਾ ਨਾਲ ਆਉਣਾ ਹੈ।


Gurdeep Singh

Content Editor

Related News