ਮਜ਼ਾਕੀਆ ਚਾਹਲ ਨੂੰ ਧੋਨੀ ਦੀ ਆਈ ਯਾਦ, ਬੋਲੇ- ਅੱਜ ਵੀ ਖਾਲੀ ਹੈ ਮਾਹੀ ਦੀ ਸੀਟ

01/28/2020 1:01:48 PM

ਨਵੀਂ ਦਿੱਲੀ : ਵਰਲਡ ਕੱਪ 2019 ਸੈਮੀਫਾਈਨਲ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਤੋਂ ਦੂਰ ਹਨ ਪਰ ਟੀਮ ਦੇ ਸਾਥੀ ਖਿਡਾਰੀਆਂ ਅਤੇ ਉਸ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਕਮੀ ਮਹਿਸੂਸ ਹੁੰਦੀ ਹੈ। ਹੁਣ ਖੁਦ ਭਾਰਤੀ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਆਪਣੇ ਸ਼ੋਅ 'ਚਾਹਲ ਟੀ. ਵੀ.' 'ਤੇ ਦੱਸਿਆ ਹੈ ਕਿ ਅੱਜ ਵੀ ਧੋਨੀ ਦੀ ਜਗ੍ਹਾ 'ਤੇ ਕੋਈ ਨਹੀਂ ਬੈਠਦਾ ਹੈ ਅਤੇ ਉਹ ਸੀਟ ਖਾਲੀ ਹੈ।

ਚਾਹਲ ਨੇ ਦੱਸਿਆ ਮਹਿਸੂਸ ਹੋ ਰਹੀ ਹੈ ਧੋਨੀ ਦੀ ਕਮੀ
ਕਲਾਈ ਦੇ ਸਪਿਨਰ ਯੁਜਵੇਂਦਰ ਚਾਹਲ ਮੈਚ ਤੋਂ ਇਲਾਵਾ ਚਾਹਲ ਟੀ. ਵੀ. 'ਤੇ ਵੀ ਨਜ਼ਰ ਆਉਂਦੇ ਹਨ। ਜਿੱਥੇ ਉਸ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਗੈਰਹਾਜ਼ਰੀ ਵਿਚ ਬੱਸ ਦਾ ਮਾਹੌਲ ਦੱਸਿਆ। ਚਾਹਲ ਨੇ ਦੱਸਿਆ ਕਿ ਜਿੱਥੇ ਧੋਨੀ ਬੱਸ ਵਿਚ ਬੈਠਦੇ ਸਨ, ਅੱਜ ਵੀ ਉਹ ਜਗ੍ਹਾ ਖਾਲੀ ਰਹਿੰਦੀ ਹੈ। ਇਸ ਤੋਂ ਇਲਾਵਾ ਚਾਹਲ ਨੇ ਇਹ ਵੀ ਦੱਸਿਆ ਕਿ ਧਾਕੜ ਧੋਨੀ ਦਾ ਮਨ ਸੀ ਕਿ ਉਹ ਚਾਹਲ ਟੀ. ਵੀ. 'ਤੇ ਆਉਣ ਪਰ ਉਹ ਆਖਿਰ ਵਿਚ ਇੱਥੇ ਨਹੀਂ ਆਏ। ਹਾਲਾਂਕਿ ਇਹ ਗੱਲ ਚਾਹਲ ਨੇ ਮਜ਼ਾਕੀਆ ਅੰਦਾਜ਼ 'ਚ ਕੀਤੀ ਸੀ। ਧੋਨੀ ਇੰਗਲੈਂਡ ਵਿਚ ਖੇਡੇ ਗਏ ਵਰਲਡ ਕੱਪ ਦੇ ਸੈਮੀਫਾਈਨਲ ਮੈਚ ਤੋਂ ਟੀਮ ਨਾਲ ਨਹੀਂ ਜੁੜੇ। ਰਾਂਚੀ ਟੈਸਟ ਦੌਰਾਨ ਹਾਲਾਂਕਿ ਉਹ ਟੀਮ ਦੇ ਖਿਡਾਰੀਆਂ ਨਾਲ ਜ਼ਰੂਰ ਮਿਲੇ।

ਬੁਮਰਾਹ ਨੂੰ ਗੱਲ ਕਰਨ ਲਈ ਦੇਣੀ ਪੈਂਦੀ ਹੈ ਮੋਟੀ ਰਕਮ : ਚਾਹਲ
PunjabKesari
ਇਸੇ ਸ਼ੋਅ ਦੌਰਾਨ ਯੁਜਵੇਂਦਰ ਚਾਹਲ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਗੱਲ ਕਰਦਿਆਂ ਉਸ ਨੂੰ ਡਿਨਰ ਲਈ ਪੁੱਛਿਆ ਤਾਂ ਬੁਮਰਾਹ ਨੇ ਜਵਾਬ ਦਿੱਤਾ ਕਿ ਉਸ ਦੇ ਲਈ ਤੁਹਾਨੂੰ ਜਲਦੀ ਭੋਜਨ ਕਰਨਾ ਪਵੇਗਾ ਨਹੀਂ ਤਾਂ ਤੁਹਾਡੇ ਖਾਣ ਦੇ ਸਮੇਂ ਤਕ ਮੈਂ ਸੋ ਜਾਂਦਾ ਹਾਂ। ਚਾਹਲ ਨੇ ਇਹ ਬੁਮਰਾਹ ਨੂੰ ਤੰਜ ਕੱਸਦਿਆਂ ਕਿਹਾ ਕਿ ਅੱਜ ਕਲ ਬੁਮਰਾਹ ਨਾਲ ਗੱਲ ਕਰਨ ਲਈ ਮੋਟੀ ਰਕਮ ਦੇਣੀ ਪੈਂਦੀ ਹੈ। ਚਾਹਲ ਨੇ ਇਸ ਤੋਂ ਬਾਅਦ ਰਿਸ਼ਭ ਪੰਤ, ਕੇ. ਐੱਲ. ਰਾਹੁਲ ਅਤੇ ਮੁਹੰਮਦ ਸ਼ਮੀ ਨਾਲ ਵੀ ਮਜ਼ਾਕੀਆ ਅੰਦਾਜ਼ 'ਚ ਗੱਲ ਕੀਤੀ।

ਟੀ-20 ਸੀਰੀਜ਼ ਦਾ ਤੀਜਾ ਮੈਚ 29 ਜਨਵਰੀ ਨੂੰ ਹੈਮਿਲਟਨ ਵਿਚ ਖੇਡਿਆ ਜਾਣਾ ਹੈ, ਜਿੱਥੇ ਜਿੱਤ ਦਰਜ ਕਰ ਕੇ ਭਾਰਤੀ ਟੀਮ ਟੀ-20 ਸੀਰੀਜ਼ 'ਤੇ ਕਬਜ਼ਾ ਕਰ ਸਕਦੀ ਹੈ, ਉੱਥੇ ਹੀ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਨਿਊਜ਼ੀਲੈਂਡ ਟੀਮ ਇਸ ਮੈਚ ਵਿਚ ਜਿੱਤ ਦਰਜ ਕਰ ਕੇ ਸੀਰੀਜ਼ ਵਿਚ ਬਣੇ ਰਹਿਣ ਲਈ ਮੈਦਾਨ 'ਤੇ ਉਤਰੇਗੀ


Related News