ਕੋਰੋਨਾ ਵਾਇਰਸ ਕਾਰਨ ਕ੍ਰਿਕਟ ’ਤੇ ਲੱਗਾ ਬੈਨ, ਰੱਦ ਹੋਏ ਹੁਣ ਤਕ ਕਈ ਵੱਡੇ ਟੂਰਨਾਮੈਂਟਸ

03/18/2020 4:25:50 PM

ਸਪੋਰਟਸ ਡੈਸਕ— ਇਸ ਸਮੇਂ ਦੁਨੀਆ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਖੇਡ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਖੇਡ ਦੀ ਦੁਨੀਆ ਕਈ ਵੱਡੇ ਟੂਰਨਾਮੈਂਟ ਮੁਲਤਵੀ ਹੋਏ ਹਨ ਜਾਂ ਅੱਗੇ ਖਿਸਕਾ ਦਿੱਤੇ ਗਏ ਹਨ। ਸੁਰੱਖਿਆ ਕਾਰਨਾਂ ਅਤੇ ਵਾਇਰਸ ਤੋੋਂ ਬਚਨ ਲਈ ਹਰ ਕੰਮ ਹੌਲੀ ਹੋ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ’ਚ ਹਰ ਟੀਮ ਦੀ ਕ੍ਰਿਕਟ ਕੈਲੇਂਡਰ ਪ੍ਰਭਾਵਿਤ ਹੋਇਆ ਹੈ। ਹੁਣ ਤਕ ਕਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੋਗਰਾਮ ਅਤੇ ਦੋ ਟੀ-20 ਲੀਗ ਰੱਦ ਕੀਤੀ ਜਾ ਚੁੱਕੀ ਹੈ। ਅੰਤਰਰਾਸ਼ਟਰੀ ਕ੍ਰਿਕਟ ’ਚ ਕਦੋਂ ਤਕ ਰੋਕ ਲੱਗੀ ਰਹੇਗੀ, ਇਹ ਫਿਲਹਾਲ ਅਜੇ ਤੈਅ ਨਹੀਂ ਹੈ।

PunjabKesari

ਇਕਲੇ ਭਾਰਤ ’ਚ ਤਿੰਨ ਵੱਡੇ ਟੂਰਨਾਮੈਂਟ ਰੱਦ ਕੀਤੇ ਗਏ ਹਨ ਅਤੇ ਆਈ. ਪੀ. ਐੱਲ ਵਰਗਾ ਮੁੱਖ ਈਵੈਂਟ ਵੀ ਇਸ ’ਚ ਸ਼ਾਮਲ ਹੈ। ਸਮੀਖਿਅਕ ਤੋਂ ਬਾਅਦ ਆਈ. ਪੀ. ਐੱਲ. ਨੂੰ ਲੈ ਕੇ 15 ਅਪ੍ਰੈਲ ਤੋਂ ਬਾਅਦ ਫੈਸਲਾ ਲਿਆ ਜਾਣਾ ਹੈ। ਇਸ ਤੋਂ ਇਲਾਵਾ ਸ਼੍ਰੀਲੰਕਾਂ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਬੰਗਲਾਦੇਸ਼, ਪਾਕਿਸਤਾਨ, ਆਇਰਲੈਂਡ, ਜ਼ਿੰਬਾਬਵੇ, ਦੱਖਣੀ ਅਫਰੀਕਾ ਆਦਿ ਸਾਰੀਆਂ ਟੀਮਾਂ ਦਾ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ ਅਤੇ ਹਰ ਟੀਮ ਦੇ ਖਿਡਾਰੀ ਆਪਣੇ ਘਰ ’ਚ ਆਰਾਮ ਹੀ ਕਰ ਰਹੇ ਹਨ। ਕੋਈ ਵੀ ਕ੍ਰਿਕਟ ਟੂਰਨਾਮੈਂਟ ਨਹੀਂ ਹੋ ਰਿਹਾ।

ਹੁਣ ਤਕ ਰੱਦ/ਮੁਲਤਵੀ ਹੋਏ ਪ੍ਰਮੁੱਖ ਟੂਰਨਾਮੈਂਟਸ ਦੀ ਸੂਚੀ:-

ਰੋਡ ਸੇਫਟੀ ਵਰਲਡ ਟੀ-20 ਸੀਰੀਜ਼ - ਮੁਲਤਵੀ
ਆਈ. ਪੀ. ਐੱਲ. 2020 (15 ਅਪ੍ਰੈਲ ਤਕ ਮੁਲਤਵੀ)
ਭਾਰਤ ਬਨਾਮ ਦੱਖਣੀ ਅਫਰੀਕਾ - ਵਨਡੇ ਸੀਰੀਜ਼ - ਮੁਲਤਵੀ

PunjabKesari
ਪਾਕਿਸਤਾਨ ਸੁਪਰ ਲੀਗ 2020 (ਸੈਮੀਫਾਈਨਲ ਤੋਂ ਕੁੱਝ ਘੰਟੇਂ ਪਹਿਲਾਂ) - ਮੁਲਤਵੀ
ਜ਼ਿੰਬਾਬਵੇ ਬਨਾਮ ਆਇਰਲੈਂਡ - ਵਨਡੇ ਅਤੇ ਟੀ20 ਸੀਰੀਜ਼- ਮੁਲਤਵੀ
ਸ਼੍ਰੀਲੰਕਾ ਬਨਾਮ ਇੰਗਲੈਂਡ  -  ਟੈਸਟ ਸੀਰੀਜ਼ - ਰੱਦ
ਪਾਕਿਸਤਾਨ ਬਨਾਮ ਬੰਗਲਾਦੇਸ਼ - ਇਕਲੌਤਾ ਵਨ ਡੇ ਅਤੇ ਦੂਜਾ ਟੈਸਟ - ਰੱਦ
ਆਸਟਰੇਲੀਆ ਬਨਾਮ ਨਿਊਜ਼ੀਲੈਂਡ - ਵਨਡੇ ਸੀਰੀਜ਼ - ਰੱਦ
ਵਰਲਡ ਕੱਪ 2023 ਚੈਲੇਂਜ ਲੀਗ-ਏ (ਕੁਆਲੀਫਾਇਰ ਟੂਰਨਾਮੈਂਟ) - ਰੱਦ
ਵਰੇਸਟ ਪ੍ਰੀਮੀਅਮ ਟੀ-20 ਲੀਗ ( ਈ. ਪੀ. ਐੱਲ.) - ਰੱਦPunjabKesari


Davinder Singh

Content Editor

Related News