ਫਰਾਟਾ ਦੌਡ਼ਾਕ ਬੋਲਟ ਡੋਪ ਟੈਸਟ ਦਾ ਨੋਟਿਸ ਮਿਲਣ ਤੋਂ ਨਾਰਾਜ਼

10/15/2018 6:57:12 PM

ਸਿਡਨੀ : ਫਰਾਟਾ ਦੌੜ ਦੇ ਬਾਦਸ਼ਾਹ ਓਸੈਨ ਬੋਲਟ ਨੇ ਕਿਹਾ ਹੈ ਕਿ ਐਥਲੈਟਿਕਸ ਤੋਂ ਸੰਨਿਆਸ ਲੈਣ ਦੇ ਬਾਵਜੂਦ ਡਰੱਗ ਟੈਸਟ ਨੋਟਿਸ ਮਿਲਣ ਤੋਂ ਉਹ ਹੈਰਾਨ ਹੈ ਕਿਉਂਕਿ ਉਸਦਾ ਹੁਣ ਕੋਈ ਪੇਸ਼ੇਵਰ ਕਰਾਰ ਨਹੀਂ ਹੈ ਤੇ ਉਹ ਆਸਟਰੇਲੀਆ ਵਿਚ ਫੁੱਟਬਾਲ ਕਰੀਅਰ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੈ।

ਬੋਲਟ ਨੇ ਪਿਛਲੇ  ਸਾਲ ਐਥਲੈਟਿਕਸ ਤੋਂ ਸੰਨਿਆਸ ਲੈ ਲਿਆ ਸੀ। ਉਸ  ਨੂੰ ਆਸਟਰੇਲੀਆ ਦੇ ਸੈਂਟਰਲ ਕੋਸਟ ਮੈਰੀਨਰਸ ਨੇ ਅਜੇ ਤਕ ਕਰਾਰ ਨਹੀਂ ਸੌਂਪਿਆ ਹੈ, ਜਿੱਥੇ ਉਹ ਮੌਜੂਦਾ ਸਮੇਂ ਵਿਚ 100 ਮੀਟਰ ਦਾ ਵਿਸ਼ਵ ਰਿਕਰਾਡਧਾਰੀ ਟ੍ਰਾਇਲ 'ਤੇ ਹੈ। ਬੋਲਟ ਨੇ ਇੰਸਟਾਗ੍ਰਾਮ 'ਤੇ ਪਾਈ ਗਈ ਵੀਡੀਓ ਵਿਚ ਨੋਟਿਸ ਵੀ ਦਿਖਾਇਆ ਹੈ। ਉਸ ਨੇ ਕਿਹਾ, '''ਮੈਂ ਟਰੈਕ ਐਂਡ ਫੀਲਡ ਤੋਂ ਸੰਨਿਆਸ ਲੈ ਚੁੱਕਾ ਹਾਂ ਤੇ ਫੁੱਟਬਾਲਰ ਬਣਨਾ ਚਾਹੁੰਦਾ ਹਾਂ ਪਰ ਇਹ ਦੇਖੋ।''

ਪ੍ਰਤੀਯੋਗਿਤਾ ਦੌਰਾਨ ਟੈਸਟ ਲਈ ਪੇਸ਼ਾਬ ਤੇ ਖੂਨ ਦੇ ਨਮੂਨੇ ਦੀ ਮੰਗ ਸਬੰਧੀ ਇਹ ਨੋਟਿਸ ਲੱਗਦਾ ਹੈ ਕਿ ਆਸਟਰੇਲੀਆਈ ਫੁੱਟਬਾਲ ਮਹਾਸੰਘ ਵੱਲੋਂ ਜਾਰੀ ਕੀਤਾ ਗਿਆ ਹੈ। ਬੋਲਟ ਨੇ ਕਿਹਾ, ''ਮੈਂ ਹੁਣ ਕਿਵੇਂ ਡਰੱਗ ਟੈਸਟ ਦੇ ਸਕਦਾ ਹਾਂ। ਮੈਂ ਅਜੇ ਪੇਸ਼ੇਵਰ ਫੁੱਟਬਾਲਰ ਵੀ ਨਹੀਂ ਹਾਂ। ਮੈਂ ਉਸ ਮਹਿਲਾ ਨੂੰ ਕਿਹਾ ਕਿ ਅਜੇ ਜਦਕਿ ਮੈਂ ਕਲੱਬ ਨਾਲ ਕਰਾਰ ਨਹੀਂ ਕੀਤਾ ਹੈ, ਉਦੋਂ ਮੇਰਾ ਟੈਸਟ ਕਿਉਂ ਕੀਤਾ ਜਾ ਰਿਹਾ ਹੈ ਅਤੇ ਉਸ ਨੇ ਕਿਹਾ ਕਿ ਉਸ ਨੇ ਉਸ ਨੂੰ ਕਿਹਾ ਕਿ ਮੈਂ ਐਥਲੀਟ ਹਾਂ ਤੇ ਇਸ ਲਈ ਮੇਰਾ ਟੈਸਟ ਹੋਣਾ ਚਾਹੀਦਾ ਹੈ। ਫਿਰ ਠੀਕ ਹੈ।''