ਫਰਾਂਸ ਨੇ ਦੋਸਤਾਨਾ ਮੈਚ ''ਚ ਬੋਲੀਵੀਆ ਨੂੰ ਹਰਾਇਆ

06/03/2019 12:06:36 PM

ਸਪੋਰਟਸ ਡੈਸਕ— ਅੰਤੋਈਨੇ ਗ੍ਰੀਜਮੈਨ ਦੇ ਗੋਲ ਦੀ ਮਦਦ ਨਾਲ ਫਰਾਂਸ ਨੇ ਇੱਥੇ ਇਕ ਦੋਸਤਾਨਾ ਮੈਚ 'ਚ ਬੋਲੀਵੀਆ ਨੂੰ 2-0 ਨਾਲ ਹਰਾਇਆ ਜੋ ਯੂਰੋ 2020 ਫੁੱਟਬਾਲ ਕੁਆਲੀਫਾਇੰਗ ਮੁਹਿੰਮ ਦੀ ਸ਼ੁਰੂਆਤ ਲਈ ਅਹਿਮ ਮੰਨਿਆ ਜਾ ਰਿਹਾ ਹੈ। ਥਾਮਸ ਲੇਮਾਰ ਨੇ ਪੰਜਵੇਂ ਮਿੰਟ 'ਚ ਫਰਾਂਸ ਨੂੰ ਬੜ੍ਹਤ ਦਿਵਾਈ ਜਦਕਿ ਗ੍ਰੀਜਮੈਨ ਨੇ ਬ੍ਰੇਕ ਤੋਂ ਪਹਿਲਾਂ ਦੂਜਾ ਗੋਲ ਕੀਤਾ। ਇਹ ਉਨ੍ਹਾਂ ਦਾ 29ਵਾਂ ਕੌਮਾਂਤਰੀ ਗੋਲ ਸੀ ਅਤੇ ਉਹ ਫਰਾਂਸ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਫੁੱਟਬਾਲਰਾਂ ਦੀ ਸੂਚੀ 'ਚ ਅੱਠਵੇਂ ਸਥਾਨ 'ਤੇ ਆ ਗਏ। ਉਨ੍ਹਾਂ ਦੇ ਜ਼ਿਨੇਜਿਨ ਜ਼ਿਦਾਨ ਤੋਂ ਦੋ ਗੋਲ ਘੱਟ ਹਨ।

Tarsem Singh

This news is Content Editor Tarsem Singh