ਨਾਡਾ ਟੈਸਟ ’ਚ ਡੋਪਿੰਗ ਦੇ ਦੋਸ਼ੀ ਪਾਏ ਗਏ 4 ਨੌਜਵਾਨ ਖਿਡਾਰੀ

03/18/2020 1:14:32 PM

ਸਪੋਰਟਸ ਡੈਸਕ— ਟ੍ਰੈਕ ਅਤੇ ਫੀਲਡ ਦੇ ਦੋ ਐਥਲੀਟਾਂ ਸਣੇ ਚਾਰ ਨਬਾਲਗ ਖਿਡਾਰੀਆਂ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੂੰ ਪ੍ਰਤੀਬੰਧਿਤ ਪਦਾਰਥਾਂ ਦੇ ਸੇਵਨ ਲਈ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਹੈ। ਟ੍ਰੈਕ ਅਤੇ ਫੀਲਡ ਦੇ ਜਿਨ੍ਹਾਂ ਦੋ ਐਥਲੀਟਾਂ ਨੂੰ ਡੋਪਿੰਗ ਦਾ ਦੋਸ਼ੀ ਪਾਇਆ ਗਿਆ ਹੈ ਉਨ੍ਹਾਂ ਦਾ ਪਿਛਲੇ ਸਾਲ ਨਵੰਬਰ ’ਚ ਆਂਧ੍ਰ ਪ੍ਰਦੇਸ਼ ਦੇ ਤੀਰੂਪਤੀ ’ਚ 17ਵੀਂ ਮਿਲੋ ਰਾਸ਼ਟਰੀ ਅੰਤਰ ਜ਼ਿਲਾ ਜੂਨੀਅਰ ਐਥਲੈਟਿਕਸ ਮੀਟ ’ਚ ਟੈਸਟ ਕੀਤਾ ਗਿਆ ਸੀ। PunjabKesari

ਨਾਡਾ ਨੇ ਮੰਗਲਵਾਰ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਨੂੰ 21 ਜਨਵਰੀ ਤੋਂ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਹੈ। ਜਿਨ੍ਹਾਂ ਦੋ ਹੋਰ ਨਬਾਲਗ ਨੂੰ ਡੋਪਿੰਗ ’ਚ ਫੜਿਆ ਗਿਆ ਹੈ ਉਨ੍ਹਾਂ ’ਚੋਂ ਮੁੱਕੇਬਾਜ਼ੀ ਅਤੇ ਵਾਲੀਬਾਲ ਦੇ ਖਿਡਾਰੀ ਹਨ। ਮੁੱਕੇਬਾਜ਼ੀ ਦਾ ਪਿਛਲੇ ਸਾਲ ਨਵੰਬਰ ’ਚ 65ਵੇਂ ਰਾਸ਼ਟਰੀ ਸਕੂਲ ਖੇਡ (ਅੰਡਰ-14) ਚੈਂਪੀਅਨਸ਼ਿਪ ’ਚ ਕੀਤਾ ਗਿਆ ਟੈਸਟ ਪਾਜ਼ੀਟਿਵ ਪਾਇਆ ਗਿਆ। ਮੁੱਕੇਬਾਜ਼ ਨੂੰ ਛੇ ਫਰਵਰੀ ਨੂੰ ਅਸਥਾਈ ਮੁਅੱਤਲੀ ਸੌਂਪ ਦਿੱਤੀ ਗਈ ਹੈ। PunjabKesari

ਵਾਲੀਬਾਲ ਖਿਡਾਰੀ ਵੀ ਪਿਛਲੇ ਸਾਲ 65ਵੇਂ ਰਾਸ਼ਟਰੀ ਸਕੂਲ ਖੇਡਾਂ ਦੇ ਦੌਰਾਨ ਡੋਪਿੰਗ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ 31 ਜਨਵਰੀ ਤੋਂ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ। ਏਸ਼ੀਆਈ ਜੂਨੀਅਰ ਹੈਮਰ ਥ੍ਰੋਅ ਚੈਂਪੀਅਨ ਅਸ਼ੀਸ ਜਾਖੜ ਦਾ ਟੈਸਟ ਵੀ ਪਾਜ਼ੀਟਿਵ ਰਿਹਾ ਅਤੇ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਹੈ।


Related News