ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਮੈਦਾਨ ''ਤੇ ਆਏ 4 ਲੋਕਾਂ ਨੂੰ ਮਿਲੀ ਜੇਲ ਦੀ ਸਜ਼ਾ

07/17/2018 7:18:43 PM

ਮਾਸਕੋ— ਰੂਸ 'ਚ ਵਿਸ਼ਵ ਕੱਪ ਫਾਈਨਲ ਦੌਰਾਨ ਪੁਲਸ ਵਾਲੇ ਕੱਪੜੇ ਪਾ ਕੇ ਪਿੱਚ ਤੱਕ ਪਹੁੰਚੇ 4 ਲੋਕਾਂ ਨੂੰ ਉੱਥੋਂ ਦੀ ਅਦਾਲਤ ਨੇ 15 ਦਿਨ ਲਈ ਜੇਲ ਦੀ ਸਜ਼ਾ ਸੁਣਾਈ ਹੈ।


ਮਾਸਕੋ ਦੀ ਅਦਾਲਤ ਨੇ ਵੇਰੋਨਿਕਾ ਨਿਕੁਲਸ਼ਿਨਾ, ਓਲਗਾ ਕੁਰਾਚੇਵਾਸ, ਓਲਗਾ ਪਾਖਤੁਸੋਵਾ ਅਤੇ ਪਾਯੋਤਰ ਵੇਰਜਿਲੋਵਾ ਨੂੰ 15 ਦਿਨ ਦੀ ਸਜ਼ਾ ਸੁਣਾਈ ਅਤੇ ਨਾਲ ਹੀ ਤਿੰਨ ਸਾਲ ਤੱਕ ਇਨ੍ਹਾਂ ਦੇ ਖੇਡ ਮੁਕਾਬਲਿਆਂ ਦੇ ਪ੍ਰੋਗਰਾਮਾਂ 'ਚ ਪਹੁੰਚਣ 'ਤੇ ਪਾਬੰਦੀ ਲਗਾ ਦਿੱਤੀ ਹੈ।


ਇਨ੍ਹਾਂ ਚਾਰਾਂ ਨੂੰ ਦਰਸ਼ਕਾਂ ਦੇ ਵਰਤਾਅ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਦੱਸਿਆ ਗਿਆ ਹੈ। ਇਸ ਦੋਸ਼ ਦੇ ਤਹਿਤ ਉਨ੍ਹਾਂ ਨੂੰ ਹੋਰ ਵੀ ਸਜ਼ਾ ਦਿੱਤੀ ਗਈ ਹੈ। ਵੇਰਜਿਲੋਵ ਮੀਡੀਆਜੋਨਾ ਵੈੱਬਸਾਈਡ ਦੇ ਸੰਸਥਾਪਕ ਹਨ ਜੋ ਵੱਖ-ਵੱਖ ਅਧਿਕਾਰੀਆਂ ਲਈ ਲੜਨ ਵਾਲੇ ਪ੍ਰੋਗਰਾਮ ਦੀ ਸੁਣਵਾਈ ਦੀਆਂ ਖਬਰਾਂ ਛਾਪਦੇ ਹਨ।


ਇਹ ਚਾਰੋਂ ਐਤਵਾਰ ਨੂੰ ਮਾਸਕੋ ਦੇ ਲੁਜਨਿਕੀ ਸਟੇਡੀਅਮ ਦੀ ਪਿੱਚ 'ਤੇ ਪਹੁੰਚ ਗਏ ਸਨ ਜਿਸ ਕਾਰਨ ਫਰਾਂਸ ਅਤੇ ਕ੍ਰੋਏਸ਼ੀਆ ਵਿਚਾਲੇ ਚਲ ਰਹੇ ਫੀਫਾ ਵਿਸ਼ਵ ਫਾਈਨਲ ਦੇ ਦੂਜੇ ਹਾਫ ਦਾ ਖੇਡ ਕੁਝ ਦੇਰ ਤੱਕ ਰੋਕਣਾ ਪਿਆ ਸੀ। ਇਸ ਮੈਚ ਲਈ ਸਟੇਡੀਅਮ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਇਲਾਵਾ ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੋਰਾਕੋ ਜਿਹੇ ਕਈ ਵੱਡੇ ਨੇਤਾ ਵੀ ਮੌਜੂਦ ਸਨ।