ਪ੍ਰੀਮੀਅਰ ਲੀਗ ਕਲੱਬਾਂ ਵਿਚ ਕੋਰੋਨਾ ਵਾਇਰਸ ਦੇ 4 ਹੋਰ ਮਾਮਲੇ ਆਏ ਸਾਹਮਣੇ

05/28/2020 2:44:41 PM

ਲੰਡਨ : ਇੰਗਲਿਸ਼ ਪ੍ਰੀਮੀਅਰ ਲੀਗ ਦੇ 3 ਕਲੱਬਾਂ ਵਿਚ 4 ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਟੈਸਟਾਂ ਤੋਂ ਬਾਅਦ ਪਾਜ਼ੇਟਿਵ ਪਾਇਆ ਗਿਆ। ਪ੍ਰੀਮੀਅਰ ਲੀਗ ਨੇ ਕਿਹਾ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਵੱਖ-ਵੱਖ ਕਲੱਬਾਂ ਦੇ 1008 ਖਿਡਾਰੀਆਂ ਅਤੇ ਸਟਾਫ ਦਾ ਕੋਵਿਡ-19 ਲਈ ਟੈਸਟ ਕੀਤਾ ਗਿਆ। ਜਿਨ੍ਹਾਂ ਖਿਡਾਰੀਆਂ ਜਾਂ ਕਲੱਬ ਸਟਾਫ ਨੂੰ ਇਸ ਬੀਮਾਰੀ ਨਾਲ ਇਨਫੈਕਟਡ ਪਾਇਆ ਗਿਆ ਹੈ ਉਨ੍ਹਾਂ ਨੁੰ 7 ਦਿਨ ਦੇ ਲਈ ਆਸੋਲੇਟ ਕਰ ਦਿੱਤਾ ਗਆ ਹੈ। ਇਨ੍ਹਾਂ 4 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਮਹੀਨੇ ਦੇ ਸ਼ੂਰੂ ਤੋਂ ਕੀਤੇ ਗਏ ਕੁਲ 2752 ਟੈਸਟਾਂ ਵਿਚੋਂ ਸਿਰਫ 12 ਮਾਮਲੇ ਪਾਜ਼ੇਟਿਵ ਆਏ ਹਨ। 

ਪਿਛਲੇ ਹਫਤੇ ਬੋਰਨਮਾਊਥ ਦਾ ਇਕ ਖਿਡਾਰੀ ਇਨਫੈਕਟਡ ਪਾਇਆ ਗਿਆ ਸੀ। ਮੈਡੀਕਲ ਪਰਦੇਦਾਰੀ ਕਰ ਕੇ ਇਸ ਖਿਡਾਰੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪ੍ਰੀਮੀਅਰ ਲੀਗ ਕਲੱਬਾਂ ਨੇ ਬੁੱਧਵਾਰ ਨੂੰ ਸਮੂਹ ਵਿਚ ਅਭਿਆਸ ਦੇ ਪੱਖ ਵਿਚ ਮਤਦਾਨ ਕੀਤਾ ਸੀ ਜੋ ਜੁਨ ਵਿਚ ਸ਼ੁਰੂ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। 

Ranjit

This news is Content Editor Ranjit