ਸਾਬਕਾ ਸਪਿਨਰ ਅਜਮਲ ਨੇ ਕਿਹਾ- ਸ਼ਦਾਬ ਖਾਨ ਕਰੇ ਪਾਕਿ ਟੀਮ ਦੀ ਕਪਤਾਨੀ

02/14/2020 9:30:27 PM

ਜਲੰਧਰ— ਪਾਕਿਸਤਾਨ ਦੇ ਸਾਬਕਾ ਸਪਿਨਰ ਸਈਦ ਅਜਮਲ ਨੇ ਪਾਕਿਸਤਾਨ ਦੀ ਕ੍ਰਿਕਟ ਟੀਮ ਦੀ ਕਪਤਾਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਜਮਲ ਚਾਹੁੰਦੇ ਹਨ ਕਿ ਲੈੱਗ ਸਪਿਨਰ ਸ਼ਦਾਬ ਖਾਨ ਪਾਕਿਸਤਾਨ ਟੀਮ ਦੀ ਕਪਤਾਨੀ ਕਰੇ। ਸ਼ਦਾਬ ਨੂੰ ਪਾਕਿਸਤਾਨ ਟੀਮ ਦੀ ਕਪਤਾਨੀ ਦੇ ਲਈ ਪੀ. ਐੱਸ. ਐੱਲ. (ਪਾਕਿਸਤਾਨ ਸੁਪਰ ਲੀਗ) 'ਚ ਕਪਤਾਨੀ ਕਰਨ ਨਾਲ ਫਾਇਦਾ ਹੋਵੇਗਾ। ਸ਼ਦਾਬ ਪੀ. ਐੱਸ. ਐੱਲ. 'ਚ ਇਸਲਾਮਾਬਾਦ ਟੀਮ ਦੇ ਕਪਤਾਨ ਹਨ।


ਸਾਬਕਾ ਸਪਿਨਰ ਅਜਮਲ ਨੇ ਪੀ. ਐੱਸ. ਐੱਲ. 'ਚ ਇਸਲਾਮਾਬਾਦ ਦੇ ਕਪਤਾਨ ਸ਼ਾਦਾਬ ਖਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸਦੇ ਕੋਲ ਆਪਣੇ ਤੀਜੇ ਪੀ. ਐੱਸ. ਐੱਲ. ਖਿਤਾਬ ਨੂੰ ਬਚਾ ਲੈਣ ਦੇ ਗੁਣ ਹਨ। ਅਜਮਲ ਨੇ ਕਿਹਾ ਕਿ ਉਹ ਇਕ ਸ਼ਾਨਦਾਰ ਖਿਡਾਰੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਉਹ ਇਕ ਦਿਨ ਪਾਕਿਸਤਾਨ ਦੀ ਅਗਵਾਈ ਕਰੇ। ਆਗਾਮੀ ਪੀ. ਐੱਸ. ਐੱਲ. ਸੀਜ਼ਨ 'ਚ ਇਸਲਾਮਾਬਾਦ ਯੂਨਾਈਟੇਡ ਦੀ ਅਗਵਾਈ ਕਰਨ ਨਾਲ ਉਸਦੇ ਆਤਮਵਿਸ਼ਵਾਸ ਦੇ ਲਈ ਚੰਗਾ ਹੋਵੇਗਾ।


ਕ੍ਰਿਕਟ ਕਰੀਅਰ
ਸ਼ਾਦਾਬ ਨੇ 2017 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ, ਉਸ ਸਾਲ ਹੀ ਅਜਮਲ ਨੇ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਸ਼ਦਾਬ ਨੇ ਪਾਕਿਸਤਾਨ ਦੇ ਲਈ 5 ਟੈਸਟ 'ਚ 43, ਵਨ ਡੇ 'ਚ 40  ਤੇ ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਇਸ ਦੌਰਾਨ ਆਪਣੇ ਆਲਰਾਊਂਡ ਪ੍ਰਦਰਸ਼ਨ ਨਾਲ 6 ਅਰਧ ਸੈਂਕੜੇ ਤੇ 119 ਵਿਕਟਾਂ ਹਾਸਲ ਕੀਤੀਆਂ ਹਨ।

Gurdeep Singh

This news is Content Editor Gurdeep Singh